Haryana News: ਰੋਹਤਕ 'ਚ ਤੇਜ਼ ਤੂਫਾਨ ਅਤੇ ਮੀਂਹ ਕਾਰਨ ਘਰ ਦੀ ਡਿੱਗੀ ਛੱਤ, ਦਾਦੀ ਅਤੇ ਪੋਤਾ ਗੰਭੀਰ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

10 ਸਾਲਾ ਪੋਤਾ ਪ੍ਰਤੀਕ ਮਲਬੇ ਹੇਠ ਦੱਬ ਜਾਣ ਕਾਰਨ ਗੰਭੀਰ ਜ਼ਖਮੀ

Haryana News: Roof of house collapses due to strong storm and rain in Rohtak, grandmother and grandson seriously injure

Haryana: ਰੋਹਤਕ ਦੇ ਇਸਮਾਈਲ ਪਿੰਡ ਵਿੱਚ ਸ਼ਨੀਵਾਰ ਦੇਰ ਰਾਤ ਤੇਜ਼ ਤੂਫ਼ਾਨ ਅਤੇ ਮੀਂਹ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ। 60 ਸਾਲਾ ਰਾਜਵੰਤੀ ਅਤੇ ਉਸਦਾ 10 ਸਾਲਾ ਪੋਤਾ ਪ੍ਰਤੀਕ ਮਲਬੇ ਹੇਠ ਦੱਬ ਜਾਣ ਕਾਰਨ ਗੰਭੀਰ ਜ਼ਖਮੀ ਹੋ ਗਏ। ਦੋਵਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮਲਬੇ ਤੋਂ ਬਾਹਰ ਕੱਢਿਆ ਅਤੇ ਰੋਹਤਕ ਪੀਜੀਆਈ ਵਿੱਚ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਸਮਾਈਲਾ ਦੇ ਵਸਨੀਕ ਅਸ਼ੋਕ ਨੇ ਦੱਸਿਆ ਕਿ ਰਾਤ ਨੂੰ ਲਗਭਗ 1 ਵਜੇ ਆਏ ਤੇਜ਼ ਤੂਫ਼ਾਨ ਦੌਰਾਨ ਉਸਦੀ ਮਾਂ ਰਾਜਵੰਤੀ ਅਤੇ ਪੁੱਤਰ ਪ੍ਰਤੀਕ ਕਮਰੇ ਵਿੱਚ ਸੁੱਤੇ ਪਏ ਸਨ। ਅਚਾਨਕ ਕਮਰੇ ਦੀ ਛੱਤ ਡਿੱਗ ਗਈ ਅਤੇ ਦੋਵੇਂ ਮਲਬੇ ਹੇਠ ਦੱਬ ਗਏ। ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸਨੂੰ ਮਲਬੇ ਤੋਂ ਬਾਹਰ ਕੱਢਿਆ ਅਤੇ ਹਸਪਤਾਲ ਲੈ ਗਏ। ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।