ਹਰਿਆਣਾ ਦੇ CM ਨਾਇਬ ਸੈਣੀ ਦਾ ਵੱਡਾ ਐਲਾਨ
ਅਤਿਵਾਦੀ ਹਮਲੇ 'ਚ ਮਾਰੇ ਗਏ ਲੈਂਫਟੀਨੈਂਟ ਵਿਨੈ ਨਰਵਾਲ ਦੇ ਪਰਿਵਾਰ ਨੂੰ 50 ਲੱਖ ਰੁਪਏ ਅਤੇ ਇਕ ਮੈਂਬਰ ਨੂੰ ਦਿੱਤੀ ਜਾਵੇਗੀ ਨੌਕਰੀ
Haryana CM Naib Saini's big announcement
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਕਰਨਾਲ ਨਿਵਾਸੀ ਭਾਰਤੀ ਨੌਸੇਵਾ ਦੇ ਲੇਫਟੀਨੈਂਟ 26 ਸਾਲ ਦੇ ਵਿਨੈ ਨਰਵਾਲ ਦੇ ਪਰਿਵਾਰ ਨੁੰ 50 ਲੱਖ ਰੁਪਏ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਵਾਦਾ ਕੀਤਾ ਹੈ ਕਿ ਵਿਨੈ ਨਰਵਾਲ ਦੇ ਮਾਤਾ-ਪਿਤਾ ਪਰਿਵਾਰ ਦੇ ਜਿਸ ਮੈਂਬਰ ਨੂੰ ਚਾਹੁੰਣਗੇ ਉਸ ਨੂੰ ਸਰਕਾਰ ਦੀ ਨੀਤੀ ਅਨੁਸਾਰ ਨੌਕਰੀ ਦਿੱਤੀ ਜਾਵੇਗੀ।
ਗੌਰਤਲਬ ਹੈ ਕਿ 22 ਅਪ੍ਰੈਲ, 2025 ਨੁੰ ਪਹਿਲਗਾਮ ਵਿੱਚ ਨਿਹੱਥੇ ਸੈਨਾਨੀਆਂ 'ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਵਿਨੈ ਨਰਵਾਲ ਦੀ ਮੌਤ ਹੋ ਗਈ ਸੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਤਵਾਦੀਆਂ ਦੇ ਇਸ ਕਾਇਰਤਾ ਪੂਰਣ ਕ੍ਰਿਤ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।