Haryana News: ਫਸਲਾਂ 'ਤੇ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰਦੇ ਸਮੇਂ ਕਿਸਾਨ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

Haryana News: ਕਿਸਾਨ ਦੀ ਖੇਤਾਂ ਵਿਚੋਂ ਮਿਲੀ ਲਾਸ਼

Farmer dies while spraying pesticide on crops Haryana News in punjabi

Farmer dies while spraying pesticide on crops Haryana News in punjabi : ਹਰਿਆਣਾ ਦੇ ਨਾਰਨੌਲ ਜ਼ਿਲ੍ਹੇ ਦੇ ਪਿੰਡ ਚਾਂਦਪੁਰਾ ਵਿਚ ਆਪਣੀ ਫ਼ਸਲ 'ਤੇ ਕੀਟਨਾਸ਼ਕ ਛਿੜਕਣ ਦੌਰਾਨ ਇੱਕ ਕਿਸਾਨ ਦੀ ਮੌਤ ਹੋ ਗਈ। ਸੋਮਵਾਰ ਸ਼ਾਮ ਜਦੋਂ ਕਿਸਾਨ ਘਰ ਨਹੀਂ ਆਇਆ ਤਾਂ ਉਸ ਦੇ ਪਰਿਵਾਰਕ ਮੈਂਬਰ ਖੇਤਾਂ 'ਚ ਚਲੇ ਗਏ। ਜਿੱਥੇ ਕਿਸਾਨ ਦੀ ਲਾਸ਼ ਪਈ ਮਿਲੀ। ਪਰਿਵਾਰ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ 'ਚੋਂ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।

ਇਹ ਵੀ ਪੜ੍ਹੋ; PM Kisan Samman Nidhi News: ਦੇਸ਼ ਦੇ ਕਰੋੜਾਂ ਕਿਸਾਨਾਂ ਲਈ ਖੁਸ਼ਖਬਰੀ, ਸਰਕਾਰ ਕੱਲ੍ਹ ਜਾਰੀ ਕਰੇਗੀ 16ਵੀਂ ਕਿਸ਼ਤ ਦੇ ਪੈਸੇ

ਅਟੇਲੀ ਦੇ ਪਿੰਡ ਚਾਂਦਪੁਰਾ ਦਾ ਰਹਿਣ ਵਾਲਾ ਕਰੀਬ 50 ਸਾਲਾ ਕਿਸਾਨ ਅਜੀਤ ਸਿੰਘ ਸੋਮਵਾਰ ਦੁਪਹਿਰ ਨੂੰ ਖਾਣਾ ਖਾਣ ਤੋਂ ਬਾਅਦ ਫਸਲਾਂ 'ਤੇ ਕੀਟਨਾਸ਼ਕ ਦਾ ਛਿੜਕਾਅ ਕਰਨ ਲਈ ਆਪਣੇ ਖੇਤਾਂ 'ਚ ਗਿਆ ਸੀ। ਜਦੋਂ ਕਿਸਾਨ ਸ਼ਾਮ ਤੱਕ ਆਪਣੇ ਘਰ ਨਾ ਪੁੱਜਿਆ ਤਾਂ ਉਸ ਦੇ ਪਰਿਵਾਰਕ ਮੈਂਬਰ ਫਿਕਰਮੰਦ ਹੋ ਗਏ। ਚਿੰਤਤ ਪਰਿਵਾਰਕ ਮੈਂਬਰਾਂ ਨੇ ਕਿਸਾਨ ਦੀ ਭਾਲ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ; Guess Who: ਇਸ ਪੁਰਾਣੀ ਤਸਵੀਰ 'ਚ ਲੁਕਿਆ ਹੈ ਮਸ਼ਹੂਰ ਗਜ਼ਲ ਗਾਇਕ, ਪਹਿਚਾਣਿਆ ਕੌਣ?

ਇਸ ਦੌਰਾਨ ਕਿਸਾਨ ਖੇਤਾ ਵਿਚ ਡਿੱਗਿਆ ਪਿਆ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Farmer dies while spraying pesticide on crops Haryana News in punjabi , stay tuned to Rozana Spokesman)