ਹਰਿਆਣਾ : ਕੁਰੂਕਸ਼ੇਤਰ ’ਚ ਗਊ ਦੇ ਹਮਲੇ ਕਾਰਨ ਔਰਤ ਦੀ ਮੌਤ
ਗੁਰਪ੍ਰੀਤ ਕੌਰ ਅਪਣੇ ਘਰ ਦੇ ਗੇਟ ਦੀ ਸਫਾਈ ਕਰ ਰਹੀ ਸੀ ਕਿ ਇਕ ਗਾਂ ਨੇ ਉਸ ’ਤੇ ਹਮਲਾ ਕਰ ਦਿਤਾ
Representative Image.
ਕੁਰੂਕਸ਼ੇਤਰ: ਕੁਰੂਕਸ਼ੇਤਰ ਜ਼ਿਲ੍ਹੇ ਦੇ ਪਟੇਲ ਨਗਰ ’ਚ ਸਨਿਚਰਵਾਰ ਨੂੰ ਗਊ ਦੇ ਹਮਲੇ ’ਚ 65 ਸਾਲ ਦੀ ਇਕ ਔਰਤ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਉਨ੍ਹਾਂ ਦਸਿਆ ਕਿ ਗੁਰਪ੍ਰੀਤ ਕੌਰ ਅਪਣੇ ਘਰ ਦੇ ਗੇਟ ਦੀ ਸਫਾਈ ਕਰ ਰਹੀ ਸੀ ਕਿ ਇਕ ਗਾਂ ਨੇ ਉਸ ’ਤੇ ਹਮਲਾ ਕਰ ਦਿਤਾ ਅਤੇ ਉਸ ਦੇ ਡਿੱਗਣ ਤੋਂ ਬਾਅਦ ਵੀ ਗਾਂ ਉਸ ’ਤੇ ਹਮਲਾ ਕਰਦੀ ਰਹੀ।
ਅਧਿਕਾਰੀਆਂ ਨੇ ਦਸਿਆ ਕਿ ਪਰਵਾਰਕ ਮੈਂਬਰਾਂ ਅਤੇ ਕੁੱਝ ਗੁਆਂਢੀਆਂ ਨੇ ਗਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਦਸਿਆ ਕਿ ਗੁਰਪ੍ਰੀਤ ਕੌਰ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।