Haryana News: ਹਿਸਾਰ ਦੇ ਪ੍ਰੋਫ਼ੈਸਰ ਨੇ ਯੂਰਪ ਦੀ ਸੱਭ ਤੋਂ ਉੱਚੀ ਚੋਟੀ 'ਤੇ ਲਹਿਰਾਇਆ ਤਿਰੰਗਾ
Haryana News :ਮਨੋਜ ਕੁਮਾਰ ਪਹਿਲਾਂ ਹੀ ਅਫਰੀਕਾ ਦੇ ਮਾਊਂਟ ਕਿਲੀਮੰਜਾਰੋ ਉਤੇ ਜਿੱਤ ਹਾਸਲ ਕਰ ਚੁਕੇ ਹਨ
Hisar professor hoists tricolor on Europe's highest peak: ਹਰਿਆਣਾ ਦੇ ਹਿਸਾਰ ਦੇ ਰਹਿਣ ਵਾਲੇ ਪ੍ਰੋਫੈਸਰ ਮਨੋਜ ਕੁਮਾਰ ਯੂਰਪ ਦੀ ਸੱਭ ਤੋਂ ਉੱਚੀ ਚੋਟੀ ਮਾਊਂਟ ਐਲਬਰੂਸ ਉਤੇ ਚੜ੍ਹ ਕੇ ਤਿਰੰਗਾ ਲਹਿਰਾਉਣ ’ਚ ਕਾਮਯਾਬ ਰਹੇ ਹਨ। ਹਿਸਾਰ ਦੇ ਸਰਕਾਰੀ ਕਾਲਜ ਦੇ ਭੂਗੋਲ ਵਿਭਾਗ ਦੇ ਸਹਾਇਕ ਪ੍ਰੋਫੈਸਰ ਮਨੋਜ ਕੁਮਾਰ ਨੇ ਮਨਫ਼ੀ 30 ਡਿਗਰੀ ਤਾਪਮਾਨ ਵਿਚ ਬਰਫੀਲੀ ਹਵਾਵਾਂ ਦਾ ਸਾਹਮਣਾ ਕੀਤਾ ਅਤੇ ਯੂਰਪ ਦੀ ਸੱਭ ਤੋਂ ਉੱਚੀ ਚੋਟੀ ਮਾਊਂਟ ਐਲਬਰੂਸ ਉਤੇ ਚੜ੍ਹਾਈ ਕੀਤੀ।
ਹਾਲਾਂਕਿ ਇਸ ਕਾਰਨਾਮੇ ਨੂੰ ਕਰਨ ਲਈ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ। ਉੱਥੇ ਪਹੁੰਚ ਕੇ ਉਨ੍ਹਾਂ ਨੇ ਮਾਣ ਨਾਲ ਭਾਰਤ ਦਾ ਝੰਡਾ ਲਹਿਰਾਇਆ ਅਤੇ ਦੇਸ਼ ਦਾ ਮਾਣ ਵਧਾਇਆ। ਹਿਸਾਰ ਦੇ ਰਹਿਣ ਵਾਲੇ ਮਨੋਜ ਕੁਮਾਰ ਪਹਿਲਾਂ ਹੀ ਅਫਰੀਕਾ ਦੇ ਮਾਊਂਟ ਕਿਲੀਮੰਜਾਰੋ ਉਤੇ ਜਿੱਤ ਹਾਸਲ ਕਰ ਚੁਕੇ ਹਨ। ਉਨ੍ਹਾਂ ਨੇ ਮਾਊਂਟ ਐਵਰੈਸਟ ਉਤੇ ਤਿਰੰਗਾ ਝੰਡਾ ਵੀ ਲਹਿਰਾਇਆ ਹੈ। ਉਹ ਲੋਕਾਂ ਨੂੰ ਗਲੋਬਲ ਵਾਰਮਿੰਗ ਅਤੇ ਵਾਤਾਵਰਣ ਬਾਰੇ ਜਾਗਰੂਕ ਕਰਨਾ ਚਾਹੁੰਦੇ ਹਨ। (ਏਜੰਸੀ)
(For more news apart from “Hisar professor hoists tricolor on Europe's highest peak, ” stay tuned to Rozana Spokesman.)