Haryana Paper Leak News : ਹਰਿਆਣਾ 'ਚ 10ਵੀਂ ਦਾ ਪੇਪਰ ਹੋਇਆ ਲੀਕ, ਪ੍ਰੀਖਿਆ ਕੇਂਦਰ ਤੋਂ 15 ਮਿੰਟਾਂ ਦੇ ਅੰਦਰ ਵਾਇਰਲ ਹੋਈ ਫ਼ੋਟੋ
Haryana Paper Leak News : ਬੀਤੇ ਦਿਨੀਂ 12ਵੀਂ ਜਮਾਤ ਦਾ ਪੇਪਰ ਲੀਕ ਘਟਨਾ ਸਾਹਮਣੇ ਆਈ ਸੀ
Haryana 10th Paper Leak News in Punjabi : ਹਰਿਆਣਾ ਸਕੂਲ ਸਿੱਖਿਆ ਬੋਰਡ ਦਾ 10ਵੀਂ ਜਮਾਤ ਦਾ ਪੇਪਰ ਲੀਕ ਹੋਣ ਦੀ ਸਮਾਚਾਰ ਸਾਹਮਣੇ ਆਇਆ ਹੈ। ਇਹ ਖ਼ਬਰ ਨੂਹ ਤੋਂ ਆ ਰਹੀ ਹੈ ਜਿੱਥੇ 10ਵੀਂ ਜਮਾਤ ਦਾ ਗਣਿਤ ਦਾ ਪੇਪਰ ਲੀਕ ਹੋ ਗਿਆ ਅਤੇ ਵਾਇਰਲ ਹੋ ਰਿਹਾ ਹੈ। ਨੂਹ ਦੇ ਪ੍ਰੀਖਿਆ ਕੇਂਦਰ ਤੋਂ ਇਹ ਫ਼ੋਟੋ 15 ਮਿੰਟਾਂ ਦੇ ਅੰਦਰ ਹੀ ਵਾਇਰਲ ਹੋ ਗਈ, ਇਸ ਦੌਰਾਨ ਵਿਦਿਆਰਕੀਆਂ ਦੀਆਂ ਕੰਧਾਂ 'ਤੇ ਚੜ੍ਹ ਕੇ ਪਰਚੀ ਸੁੱਟਣ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ।
ਇਸ ਸਬੰਧੀ ਘਟਨਾ ਦੀ ਸੂਚਨਾ ਮਿਲਦੇ ਹੀ ਨੂਹ ਹਾਈ ਸਕੂਲ ਦੇ ਪ੍ਰੀਖਿਆ ਕੇਂਦਰ ਦੇ ਬਾਹਰ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਦੱਸ ਦਈਏ ਕਿ ਅਜੇ ਕੱਲ੍ਹ ਹੀ 12ਵੀਂ ਜਮਾਤ ਦੇ ਪੇਪਰ ਲੀਕ ਦੀ ਘਟਨਾ ਸਾਹਮਣੇ ਆਈ ਸੀ ਅਤੇ ਨੂਹ, ਪੁਨਹਾਨਾ ਅਤੇ ਸੋਨੀਪਤ ’ਚ ਕਈ ਵੀਡੀਓ ਵਾਇਰਲ ਹੋਏ ਸਨ ਅਤੇ ਅੱਜ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਪਹਿਲੇ ਦਿਨ ਗਣਿਤ ਦਾ ਪੇਪਰ ਨਿਕਲਿਆ।
ਦੱਸ ਦਈਏ ਕਿ ਪ੍ਰੀਖਿਆ ਦੁਪਹਿਰ 12:30 ਵਜੇ ਸ਼ੁਰੂ ਹੋਈ ਸੀ, ਜਿਸ ਦੇ 15 ਮਿੰਟ ਬਾਅਦ ਐਲਡੀਐਮ ਪਬਲਿਕ ਸਕੂਲ, ਪੁਨਹਾਣਾ ’ਚ ਬਣਾਏ ਗਏ ਪ੍ਰੀਖਿਆ ਕੇਂਦਰ ਤੋਂ ਪੇਪਰ ਲੀਕ ਹੋ ਗਿਆ। ਇਸ 10ਵੀਂ ਬੋਰਡ ਦੀ ਪ੍ਰੀਖਿਆ ’ਚ ਕੁੱਲ 2 ਲੱਖ 93 ਹਜ਼ਾਰ 395 ਵਿਦਿਆਰਥੀ ਬੈਠੇ ਹਨ। ਬੋਰਡ ਵੱਲੋਂ ਇਨ੍ਹਾਂ ਲਈ ਕੁੱਲ 1,431 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਸਿੱਖਿਆ ਵਿਭਾਗ ਨੇ ਧੋਖਾਧੜੀ ਨੂੰ ਲੈ ਕੇ ਹਾਈ ਅਲਰਟ 'ਤੇ ਰੱਖਿਆ ਹੋਇਆ ਹੈ ਅਤੇ 219 ਫ਼ਲਾਇੰਗ ਸਕੁਐਡ ਬਣਾਏ ਗਏ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 12ਵੀਂ ਬੋਰਡ ਦੀ ਪ੍ਰੀਖਿਆ ਦਾ ਪਹਿਲਾ ਪੇਪਰ ਅੰਗਰੇਜ਼ੀ ਦਾ ਪੇਪਰ ਵੀ ਲੀਕ ਹੋਇਆ ਸੀ, ਜਿਸ ਤੋਂ ਬਾਅਦ ਇੱਕ ਕੇਂਦਰ 'ਤੇ ਪੇਪਰ ਰੱਦ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਨੇ ਇਸ ਮਾਮਲੇ 'ਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।
(For more news apart from 10th paper leaked in Haryana, photo went viral within 15 minutes from exam center News in Punjabi, stay tuned to Rozana Spokesman)