Souda Sadh Parole Ends News : ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿਚ ਸੌਦਾ ਸਾਧ ਦੀ ਪੈਰੋਲ ਖ਼ਤਮ 

ਏਜੰਸੀ

ਖ਼ਬਰਾਂ, ਹਰਿਆਣਾ

Souda Sadh Parole Ends News : ਸੌਦਾ ਸਾਧ ਅੱਜ ਪਹੁੰਚੇਗਾ ਰੋਹਤਕ ਦੀ ਸੁਨਾਰੀਆ ਜੇਲ

Parole of Sauda Sadh in Sadhvi sexual abuse case ends Latest News in Punjabi

Parole of Sauda Sadh in Sadhvi sexual abuse case ends Latest News in Punjabi : ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿਚ ਸੌਦਾ ਸਾਧ ਦੀ ਪੈਰੋਲ ਬੀਤੇ ਦਿਨ ਖ਼ਤਮ ਹੋ ਗਈ ਹੈ। ਸੌਦਾ ਸਾਧ ਅੱਜ ਸ਼ਾਮ 5:00 ਵਜੇ ਤਕ ਰੋਹਤਕ ਦੀ ਸੁਨਾਰੀਆ ਜੇਲ ਪਹੁੰਚੇਗਾ। 

ਜਾਣਕਾਰੀ ਅਨੁਸਾਰ ਸੌਦਾ ਸਾਧ 30 ਦਿਨਾਂ ਦੀ ਪੈਰੋਲ ’ਤੇ ਸੀ। ਸੌਦਾ ਸਾਧ ਨੂੰ 28 ਜਨਵਰੀ ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ। 

ਤੁਹਾਨੂੰ ਦਸ ਦਈਏ ਕਿ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿਚ ਸੌਦਾ ਸਾਧ ਦੀ ਪੈਰੋਲ ਖ਼ਤਮ ਹੋ ਗਈ ਹੈ। ਸੌਦਾ ਸਾਧ ਅੱਜ ਬਰਨਵਾ ਆਸ਼ਰਮ ਤੋਂ, ਦੁਪਹਿਰ ਲਗਭਗ 3:00 ਵਜੇ ਰੋਹਤਕ ਦੀ ਸੁਨਾਰੀਆ ਜੇਲ ਲਈ ਰਵਾਨਾ ਹੋਵੇਗਾ।

ਸੌਦਾ ਸਾਧ ਨੂੰ ਸਖ਼ਤ ਸੁਰੱਖਿਆ ਵਿਚਕਾਰ ਰੋਹਤਕ ਦੀ ਸੁਨਾਰੀਆ ਜੇਲ ਲਿਆਂਦਾ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਸੌਦਾ ਸਾਧ ਪੈਰੋਲ ਦੌਰਾਨ ਪਹਿਲੇ 10 ਦਿਨ ਸਿਰਸਾ ਡੇਰਾ 'ਚ ਰਿਹਾ ਤੇ ਬਾਕੀ 20 ਦਿਨ ਯੂਪੀ ਦੇ ਬਾਗਪਤ ਆਸ਼ਰਮ ’ਚ ਰਿਹਾ।