Haryana News: ਨੂਹ ਜ਼ਿਲ੍ਹੇ ਵਿਚ ਛੱਪੜ ’ਚ ਡੁੱਬ ਕੇ ਚਾਰ ਲੋਕਾਂ ਦੀ ਮੌਤ
Haryana News: ਔਰਤਾਂ ਅਕਸਰ ਖੂਹ 'ਤੇ ਜਾਂਦੀਆਂ ਸਨ ਕੱਪੜੇ ਧੋਣ
Four people died after drowning in a pond Haryana News: ਹਰਿਆਣਾ ਦੇ ਨੂਹ ਜ਼ਿਲ੍ਹੇ ’ਚ ਇਕ ਛੱਪੜ ’ਚ ਇਕ ਪਰਵਾਰ ਦੇ ਚਾਰ ਜੀਆਂ ਦੀ ਡੁੱਬਣ ਦੀ ਮੌਤ ਹੋ ਗਈ। ਇਹ ਘਟਨਾ ਸਨਿਚਰਵਾਰ ਨੂੰ ਸਲਾਹੇਰੀ ਪਿੰਡ ਵਿਚ ਵਾਪਰੀ। ਪੁਲਿਸ ਮੁਤਾਬਕ ਆਸ ਮੁਹੰਮਦ ਨਾਂ ਦੇ ਕਿਸਾਨ ਨੇ ਅਪਣੇ ਖੇਤ ’ਚ ਛੱਪੜ ਪੁੱਟਿਆ ਸੀ, ਜਿੱਥੇ ਪਿੰਡ ਦੀਆਂ ਔਰਤਾਂ ਅਕਸਰ ਕਪੜੇ ਧੋਣ ਜਾਂਦੀਆਂ ਸਨ।
ਪੁਲਿਸ ਨੇ ਦਸਿਆ ਕਿ ਸਨਿਚਰਵਾਰ ਦੁਪਹਿਰ ਨੂੰ ਜਮਸ਼ੀਦਾ (38) ਅਤੇ ਉਸ ਦੀ ਭਰਜਾਈ ਮਦੀਨਾ (35) ਅਪਣੀਆਂ ਬੇਟੀਆਂ ਸੁਮਈਆ (10) ਅਤੇ ਸੋਫੀਆ (11) ਨਾਲ ਛੱਪੜ ਉਤੇ ਆਈਆਂ ਸਨ। ਦੋਵੇਂ ਕੁੜੀਆਂ ਨਹਾਉਣ ਲਈ ਛੱਪੜ ਵਿਚ ਗਈਆਂ ਜਦਕਿ ਉਨ੍ਹਾਂ ਦੀਆਂ ਮਾਵਾਂ ਕਪੜੇ ਧੋ ਰਹੀਆਂ ਸਨ। ਜਦੋਂ ਦੋਵੇਂ ਕੁੜੀਆਂ ਇਕ ਡੂੰਘੇ ਟੋਏ ਵਿਚ ਡਿੱਗਣੀਆਂ ਸ਼ੁਰੂ ਹੋਈਆਂ, ਤਾਂ ਉਨ੍ਹਾਂ ਦੀਆਂ ਮਾਵਾਂ ਨੇ ਉਨ੍ਹਾਂ ਨੂੰ ਬਚਾਉਣ ਲਈ ਛਾਲ ਮਾਰ ਦਿਤੀ ਪਰ ਚਾਰੇ ਡੁੱਬ ਗਈਆਂ। ਸੂਚਨਾ ਮਿਲਣ ਉਤੇ ਪਿੰਡ ਵਾਸੀ ਮੌਕੇ ਉਤੇ ਪਹੁੰਚੇ ਅਤੇ ਚਾਰਾਂ ਲਾਸ਼ਾਂ ਨੂੰ ਪਾਣੀ ਵਿਚੋਂ ਬਾਹਰ ਕਢਿਆ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਜਾਂਚ ਚੱਲ ਰਹੀ ਹੈ। (ਪੀਟੀਆਈ)