ਪਾਕਿਸਤਾਨੀ ਦਾਅਵਿਆਂ ਦਾ ਪਰਦਾਫ਼ਾਸ਼, ਰਾਸ਼ਟਰਪਤੀ ਮੁਰਮੂ ਨੇ ਰਾਫੇਲ ਦੀ ਪਹਿਲੀ ਮਹਿਲਾ ਪਾਇਲਟ ਨਾਲ ਖਿਚਵਾਈ ਤਸਵੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

ਪਾਕਿਸਤਾਨ ਆਪਰੇਸ਼ਨ ਸਿੰਦੂਰ ਦੌਰਾਨ ਸ਼ਿਵਾਂਗੀ ਸਿੰਘ ਨੂੰ ਬੰਦੀ ਬਣਾਉਣ ਦਾ ਕਰਦਾ ਰਿਹਾ ਸੀ ਦਾਅਵਾ

Pakistani claims exposed, President Murmu poses with Rafale's first woman pilot

ਅੰਬਾਲਾ: ਰਾਫੇਲ ਲੜਾਕੂ ਜਹਾਜ਼ ’ਚ ਬੁਧਵਾਰ ਨੂੰ ਅੱਧੇ ਘੰਟੇ ਦੀ ਉਡਾਣ ਭਰਨ ਤੋਂ ਪਹਿਲਾਂ ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਸਕੁਐਡਰਨ ਲੀਡਰ ਸ਼ਿਵਾਂਗੀ ਸਿੰਘ ਨਾਲ ਤਸਵੀਰ ਖਿਚਵਾਈ। ਜ਼ਿਕਰਯੋਗ ਹੈ ਕਿ ਦੇਸ਼ ਦੀ ਪਹਿਲੀ ਮਹਿਲਾ ਰਾਫੇਲ ਲੜਾਕੂ ਜਹਾਜ਼ ਪਾਇਲਟ ਸ਼ਿਵਾਂਗੀ ਸਿੰਘ ਨੂੰ ਪਾਕਿਸਤਾਨ ਸਮਰਥਕ ਸੋਸ਼ਲ ਮੀਡੀਆ ਹੈਂਡਲ ਨੇ ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਫੜਨ ਦਾ ਦਾਅਵਾ ਕੀਤਾ ਸੀ। ਪਰ ਰਾਸ਼ਟਰਪਤੀ ਨਾਲ ਤਸਵੀਰ ਮਗਰੋਂ ਪਾਕਿਸਤਾਨ ਦੇ ਇਸ ਦਾਅਵੇ ਦਾ ਪਰਦਾਫ਼ਾਸ਼ ਹੋ ਗਿਆ ਹੈ।

ਪ੍ਰੈਸ ਇਨਫਰਮੇਸ਼ਨ ਬਿਊਰੋ (ਪੀ.ਆਈ.ਬੀ.) ਫੈਕਟ ਚੈੱਕ ਨੇ ਵੀ 10 ਮਈ ਨੂੰ ਇਸ ਦਾਅਵੇ ਨੂੰ ਝੂਠਾ ਕਰਾਰ ਦਿਤਾ ਸੀ। ਪਹਿਲਗਾਮ ’ਚ 22 ਅਪ੍ਰੈਲ ਨੂੰ ਹੋਏ ਭਿਆਨਕ ਅਤਿਵਾਦੀ ਹਮਲੇ ਦੇ ਜਵਾਬ ’ਚ ਪਾਕਿਸਤਾਨ ਦੇ ਕਬਜ਼ੇ ਵਾਲੇ ਇਲਾਕਿਆਂ ’ਚ ਅਤਿਵਾਦੀ ਢਾਂਚੇ ਨੂੰ ਤਬਾਹ ਕਰਨ ਲਈ 7 ਮਈ ਨੂੰ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਸੰਧੂਰ ’ਚ ਰਾਫੇਲ ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੀ ਗਈ ਸੀ।