Karnal News: ਕਰਨਾਲ ਦੇ ਦੋ ਨੌਜਵਾਨਾਂ ਨੂੰ ਈਰਾਨ ਵਿੱਚ ਬੰਧਕ ਬਣਾ ਕੇ 20 ਲੱਖ ਰੁਪਏ ਮੰਗੇ, ਡੰਕੀ ਰੂਟ ਰਾਹੀਂ ਜਾ ਰਹੇ ਸਨ ਸਪੇਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

ਪੈਸੇ ਨਾ ਦੇਣ ਦੀ ਸੂਰਤ ਵਿਚ ਡੌਕਰਾਂ ਨੇ ਨੌਜਵਾਨਾਂ ਦੇ ਗੁਰਦੇ ਵੇਚਣ ਦੀ ਦਿੱਤੀ ਧਮਕੀ

Two youths from Karnal held hostage in Iran

Two youths from Karnal held hostage in Iran: ਹਰਿਆਣਾ ਦੇ ਕਰਨਾਲ ਦੇ ਦੋ ਨੌਜਵਾਨਾਂ ਨੂੰ ਈਰਾਨੀ ਡੌਕਰਾਂ ਨੇ ਕੱਪੜੇ ਉਤਾਰ ਕੇ ਡੰਡਿਆਂ ਨਾਲ ਕੁੱਟਿਆ। ਇਹ ਦੋਵੇਂ ਨੌਜਵਾਨ ਜੰਬਾ ਅਤੇ ਦਾਦੂਪੁਰ ਪਿੰਡਾਂ ਦੇ ਰਹਿਣ ਵਾਲੇ ਹਨ ਜੋ ਡੰਕੀ ਰੂਟ ਰਾਹੀਂ ਯੂਰਪ ਦੇ ਸਪੇਨ ਜਾ ਰਹੇ ਸਨ। ਰਸਤੇ ਵਿਚ ਡੰਕਰਾਂ ਨੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਹੈ ਅਤੇ ਉਨ੍ਹਾਂ ਦੇ ਪਰਿਵਾਰ ਤੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ।

ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਪੈਸੇ ਨਾ ਮਿਲੇ ਤਾਂ ਉਹ ਨੌਜਵਾਨਾਂ ਦੇ ਗੁਰਦੇ ਕੱਢ ਕੇ ਵੇਚ ਦੇਣਗੇ। ਦੋਵੇਂ ਪੀੜਤ ਪਰਿਵਾਰਾਂ ਨੇ ਪੁਲਿਸ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਕਰਨਾਲ ਦੇ ਜੰਬਾ ਪਿੰਡ ਦਾ ਰਹਿਣ ਵਾਲਾ 24 ਸਾਲਾ ਰਿਤਿਕ ਅਤੇ ਦਾਦੂਪੁਰ ਦਾ ਰਹਿਣ ਵਾਲਾ 40 ਸਾਲਾ ਪਵਨ 22 ਅਕਤੂਬਰ ਨੂੰ ਵਿਦੇਸ਼ ਵਿੱਚ ਕੰਮ ਕਰਕੇ ਚੰਗੀ ਰੋਜ਼ੀ-ਰੋਟੀ ਕਮਾਉਣ ਦੇ ਸੁਪਨਾ ਲੈ ਕੇ ਘਰੋਂ ਨਿਕਲੇ ਸਨ।

ਪਹਿਲਾਂ ਉਹ ਕੋਲਕਾਤਾ ਪਹੁੰਚੇ, ਜਿੱਥੋਂ ਇੱਕ ਏਜੰਟ ਨੇ ਬੈਂਕਾਕ ਲਈ ਉਨ੍ਹਾਂ ਦੀ ਟਿਕਟ ਬੁੱਕ ਕੀਤੀ। ਬੈਂਕਾਕ ਤੋਂ, ਉਨ੍ਹਾਂ ਨੂੰ ਈਰਾਨ ਭੇਜਿਆ ਗਿਆ। ਉੱਥੋਂ, ਉਨ੍ਹਾਂ ਨੇ ਸਪੇਨ ਦੀ ਯਾਤਰਾ ਸ਼ੁਰੂ ਕੀਤੀ, ਪਰ ਸਪੇਨ ਪਹੁੰਚਣ ਤੋਂ ਪਹਿਲਾਂ, ਉਨ੍ਹਾਂ ਨੂੰ ਡੌਂਕਰਾਂ ਨੇ ਫੜ ਲਿਆ। ਉਨ੍ਹਾਂ ਨੇ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਫਿਰ ਇੱਕ ਵੀਡੀਓ ਬਣਾ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਭੇਜੀ।

ਪਰਿਵਾਰ ਦੇ ਅਨੁਸਾਰ, ਉਨ੍ਹਾਂ ਨੇ ਪਹਿਲਾਂ 9 ਲੱਖ ਰੁਪਏ, ਫਿਰ 13 ਲੱਖ ਰੁਪਏ ਅਤੇ ਅੰਤ ਵਿੱਚ 20 ਲੱਖ ਰੁਪਏ ਦੀ ਮੰਗ ਕੀਤੀ। ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਇੱਕ ਘੰਟੇ ਦੇ ਅੰਦਰ ਪੈਸੇ ਨਾ ਦਿੱਤੇ ਤਾਂ ਉਹ ਉਨ੍ਹਾਂ ਦੇ ਗੁਰਦੇ ਕੱਢ ਦੇਣਗੇ ਅਤੇ ਵੇਚ ਦੇਣਗੇ।