ਅਫ਼ਗ਼ਾਨਿਸਤਾਨ ਦੀ ਸ਼ੀਆ ਮਸਜਿਦ 'ਚ ਆਤਮਘਾਤੀ ਹਮਲਾ, 29 ਹਲਾਕ

ਖ਼ਬਰਾਂ, ਕੌਮਾਂਤਰੀ

ਨਵੀਂ ਦਿੱਲੀ, 2 ਅਗੱਸਤ : ਅਫ਼ਗ਼ਾਨਿਸਤਾਨ ਦੇ ਹੇਰਾਤ ਦੀ ਇਕ ਮਸਜਿਦ 'ਚ ਹੋਏ ਆਤਮਘਾਤੀ ਹਮਲੇ ਵਿਚ 29 ਲੋਕਾਂ ਦੀ ਮੌਤ ਹੋ ਗਈ, ਜਦਕਿ 63 ਜ਼ਖ਼ਮੀ ਹੋ ਗਏ।

ਨਵੀਂ ਦਿੱਲੀ, 2 ਅਗੱਸਤ : ਅਫ਼ਗ਼ਾਨਿਸਤਾਨ ਦੇ ਹੇਰਾਤ ਦੀ ਇਕ ਮਸਜਿਦ 'ਚ ਹੋਏ ਆਤਮਘਾਤੀ ਹਮਲੇ ਵਿਚ 29 ਲੋਕਾਂ ਦੀ ਮੌਤ ਹੋ ਗਈ, ਜਦਕਿ 63 ਜ਼ਖ਼ਮੀ ਹੋ ਗਏ।
ਸਮਾਚਾਰ ਏਜੰਸੀ ਐਫੇ ਨੇ ਹੇਰਾਤ ਸੂਬੇ ਦੇ ਗਵਰਨਰ ਦੇ ਬੁਲਾਰੇ ਜੇਲਾਨੀ ਫਰਹਾ ਦੇ ਹਵਾਲੀ ਤੋਂ ਦਸਿਆ ਕਿ ਮੰਗਲਵਾਰ ਨੂੰ ਇਕ ਹਮਲਾਵਰ ਨੇ ਸ਼ੀਆ ਮਸਜਿਦ 'ਚ ਦਾਖ਼ਲ ਹੋ ਰਹੇ ਨਮਾਜ਼ਿਆਂ 'ਤੇ ਗੋਲੀਬਾਰੀ ਕੀਤੀ ਅਤੇ ਬੰਬ ਨਾਲ ਖ਼ੁਦ ਨੂੰ ਉਡਾ ਦਿਤਾ।
ਸੂਬਾ ਸਿਹਤ ਵਿਭਾਗ ਦੇ ਬੁਲਾਰੇ ਰਾਫਿਕ ਸ਼ਿਰਜਈ ਮੁਤਾਬਕ ਸ਼ਹਿਰ ਦੇ ਹਸਪਤਾਲਾਂ 'ਚ 29 ਲਾਸ਼ਾਂ ਪਈਆਂ ਹਨ। ਇਸ ਘਟਨਾ 'ਚ 63 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ 'ਚ ਦਰਜਨ ਭਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸ਼ਿਰਜਈ ਨੇ ਕਿਹਾ ਕਿ ਪ੍ਰਸ਼ਾਸਨ ਹਾਲੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਹਮਲੇ ਨੂੰ ਅੰਜਾਮ ਦੇਣ 'ਚ ਕਿੰਨੇ ਲੋਕ ਸ਼ਾਮਲ ਸਨ।
ਹੇਰਾਤ ਈਰਾਨ ਦੀ ਸਰਹੱਦ ਨੇੜੇ ਸਥਿਤ ਹੈ। ਇਥੇ ਘੱਟਗਿਣਤੀ ਸ਼ੀਆ ਮਸਜਿਦ 'ਚ ਹਮਲਾ ਹੋਇਆ ਹੈ। ਦੇਸ਼ ਦੇ ਖ਼ਰਾਬ ਹੁੰਦੇ ਸੁਰੱਖਿਆ ਹਾਲਾਤਾਂ ਨੂੰ ਦਰਸਾਉਣ ਵਾਲਾ ਇਹ ਨਵਾਂ ਹਮਲਾ ਹੈ। ਈਰਾਨ ਨਾਲ ਲਗਦੀ ਅਫ਼ਗ਼ਾਨਿਸਤਾਨ ਦੀ ਸਰਹੱਦ ਨੇੜੇ ਜਵਾਦਯਾ ਮਸਜਿਦ 'ਤੇ ਇਹ ਹਮਲਾ ਆਈ.ਐਸ. ਵਲੋਂ ਬੀਤੇ ਦਿਨ ਕਾਬਲ 'ਚ ਈਰਾਕੀ ਦੂਤਘਰ 'ਤੇ ਹੋਏ ਹਮਲੇ ਦੇ ਇਕ ਦਿਨ ਬਾਅਦ ਹੋਇਆ ਹੈ। ਮਸਜਿਦ 'ਤੇ ਹਮਲੇ ਤੋਂ ਬਾਅਦ ਹਸਪਤਾਲ ਦੇ ਇਕ ਬੁਲਾਰੇ ਡਾਕਟਰ ਰਫੀਕ ਸ਼ੀਰਜਾਈ ਨੇ ਕਿਹਾ, ''ਹੁਣ ਤਕ 20 ਲਾਸ਼ਾਂ ਅਤੇ 30 ਜ਼ਖ਼ਮੀਆਂ ਨੂੰ ਹਸਪਤਾਲ ਲਿਆਇਆ ਗਿਆ ਹੈ।''
ਹੇਰਾਤ ਪੁਲਿਸ ਦੇ ਬੁਲਾਰੇ ਅਬਦੁਲ ਵਾਲੀਜ਼ਾਦਾ ਨੇ ਕਿਹਾ ਕਿ ਇਹ ਹਮਲਾ ਸਥਾਨਕ ਸਮੇਂ ਅਨੁਸਾਰ ਰਾਤ 8 ਵਜੇ ਹੋਇਆ, ਜਦੋਂ ਇਕ ਹੇਰਾਤ ਸ਼ਹਿਰ ਦੇ ਤੀਜੇ ਸੁਰੱਖਿਆ ਜ਼ਿਲ੍ਹੇ 'ਚ ਸ਼ਿਆ ਮਸਜਿਦ 'ਤੇ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੇ ਕੋਲ ਜਿਹੜੀ ਸ਼ੁਰੂਆਤੀ ਸੂਚਨਾ ਆਈ ਹੈ ਉਸ ਮੁਤਾਬਕ ਦੋਵੇਂ ਅਤਿਵਾਦੀ ਮਾਰੇ ਗਏ ਹਨ। ਹਾਲੇ ਤਕ ਕਿਸੇ ਅਤਿਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। (ਪੀਟੀਆਈ)