ਲੰਦਨ, 20 ਜੁਲਾਈ : ਬ੍ਰਿਟੇਨ ਵਿਚ ਸਭ ਤੋਂ ਲੰਮੇ ਸਮੇਂ ਤੋਂ ਸੰਸਦ ਮੈਂਬਰ ਰਹੇ ਭਾਰਤੀ ਮੂਲ ਦੇ ਕੀਥ ਵਾਜ਼ ਇਮੀਗ੍ਰੇਸ਼ਨ ਅਤੇ ਵੀਜ਼ਾ ਮਾਮਲੇ ਦੀ ਨਵੀਂ ਸੰਸਦੀ ਕਮੇਟੀ ਦੇ ਮੁਖੀ ਚੁਣੇ ਗਏ ਹਨ। 30 ਸਾਲ ਤੋਂ ਬਤੌਰ ਸੰਸਦ ਮੈਂਬਰ ਰਹੇ ਵਾਜ਼ ਨਾਲ ਇਸ ਕਮੇਟੀ ਵਿਚ ਕੰਜ਼ਰਵੇਟਿਵ ਸੰਸਦ ਮੈਂਬਰ ਬੌਬ ਬਲੈਕਮੈਨ ਉਪ ਮੁਖੀ ਅਤੇ ਸਕਾਟਿਸ਼ ਨੈਸ਼ਨਲ ਪਾਰਟੀ ਦੇ ਮਾਰਟਿਨ ਡੇਅ ਬਤੌਰ ਸਕੱਤਰ ਸੇਵਾ ਦੇਣਗੇ। ਇਹ ਕਮੇਟੀ ਇਮੀਗ੍ਰੇਸ਼ਨ ਅਤੇ ਵੀਜ਼ਾ ਨਾਲ ਜੁੜੇ ਮਾਮਲਿਆਂ ਵਿਚ ਹੋ ਰਹੇ ਕੰਮਾਂ ਨੂੰ ਦੇਖੇਗੀ।
ਵਾਜ਼ ਨੇ ਕਿਹਾ, ''ਬ੍ਰਿਟੇਨ ਦੇ ਯੂਰਪੀਅਨ ਸੰਘ ਤੋਂ ਵੱਖ ਹੋਣ ਨਾਲ ਇਮੀਗ੍ਰੇਸ਼ਨ ਨਾਲ ਜੁੜੇ ਮੁੱਦੇ ਸਾਹਮਣੇ ਆ ਜਾਣਗੇ। ਇਸ ਕ੍ਰਮ ਵਿਚ ਇਥੇ ਹਜ਼ਾਰਾਂ ਲੋਕ ਭਾਰਤੀ ਮੂਲ ਦੇ ਵਿਅਕਤੀ ਹਨ, ਜੋ ਕਿ ਹੁਣ ਵੀ ਪੁਰਤਗਾਲੀ ਨਾਗਰਿਕ ਹਨ ਅਤੇ ਬ੍ਰਿਟੇਨ ਵਿਚ ਰਹਿੰਦੇ ਹਨ। ਹੁਣ ਉਨ੍ਹਾਂ ਨੂੰ ਅਪਣੀ ਸਥਿਤੀ ਨੂੰ ਲੈ ਕੇ ਤੁਰੰਤ ਸਪਸ਼ਟੀਕਰਨ ਦੇਣ ਦੀ ਲੋੜ ਹੈ।''
ਵਾਜ਼ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਇਮੀਗ੍ਰੇਸ਼ਨ ਅਤੇ ਵੀਜ਼ਾ ਸਥਿਤੀ 'ਤੇ ਸਾਡੀ ਪਕੜ ਹੋਵੇ। ਅਜਿਹੀ ਚਿੰਤਾ ਹੈ ਕਿ ਵੀਜ਼ਾ ਸਬੰਧੀ ਫੈਸਲੇ ਹੁਣ ਮੁੰਬਈ ਦੀ ਬਜਾਏ ਨਵੀਂ ਦਿੱਲੀ ਵਿਚ ਕੀਤੇ ਜਾ ਰਹੇ ਹਨ। ਚਿੰਤਾਵਾਂ ਇਹ ਵੀ ਹਨ ਕਿ ਤੁਸੀਂ ਬੰਗਲਾਦੇਸ਼ ਦੇ ਸਿਲਹਟ 'ਚ ਬੇਨਤੀ ਕਰਦੇ ਹੋ ਅਤੇ ਤੁਹਾਨੂੰ ਵੀਜ਼ਾ ਨਵੀਂ ਦਿੱਲੀ ਵਿਚ ਲੈਣਾ ਪੈਂਦਾ ਹੈ। (ਪੀਟੀਆਈ)
ਕੀਥ ਵਾਜ਼ ਬ੍ਰਿਟੇਨ ਦੀ ਇਮੀਗ੍ਰੇਸ਼ਨ ਤੇ ਵੀਜ਼ਾ ਕਮੇਟੀ ਦੇ ਮੁਖੀ ਬਣੇ
ਲੰਦਨ, 20 ਜੁਲਾਈ : ਬ੍ਰਿਟੇਨ ਵਿਚ ਸਭ ਤੋਂ ਲੰਮੇ ਸਮੇਂ ਤੋਂ ਸੰਸਦ ਮੈਂਬਰ ਰਹੇ ਭਾਰਤੀ ਮੂਲ ਦੇ ਕੀਥ ਵਾਜ਼ ਇਮੀਗ੍ਰੇਸ਼ਨ ਅਤੇ ਵੀਜ਼ਾ ਮਾਮਲੇ ਦੀ ਨਵੀਂ ਸੰਸਦੀ ਕਮੇਟੀ ਦੇ ਮੁਖੀ ਚੁਣੇ ਗਏ ਹਨ।