15 ਨਵੇਂ ਗ੍ਰਹਿ ਮਿਲੇ, ਵਿਗਿਆਨੀਆਂ ਨੇ ਤਿੰਨ ਨੂੰ ਕਿਹਾ 'ਸੁਪਰ ਅਰਥ'

ਖ਼ਬਰਾਂ, ਕੌਮਾਂਤਰੀ

ਟੋਕੀਉ : ਵਿਗਿਆਨ ਲੰਮੇ ਸਮੇਂ ਤੋਂ ਆਕਾਸ਼ ਵਿਚ ਅਜਿਹੇ ਗ੍ਰਹਿਆਂ ਦੀ ਤਲਾਸ਼ ਵਿਚ ਲਗਿਆ ਹੋਇਆ ਹੈ ਜਿਨ੍ਹਾਂ 'ਤੇ ਜੀਵਨ ਸੰਭਵ ਹੋਵੇ। ਖੋਜ ਦੇ ਇਸ ਕ੍ਰਮ ਵਿਚ ਜਾਪਾਨ ਦੇ ਵਿਗਿਆਨੀਆਂ ਨੇ 15 ਨਵੇਂ ਗ੍ਰਹਿ ਖੋਜ ਲਏ ਹਨ। ਇਨ੍ਹਾਂ ਵਿਚੋਂ ਤਿੰਨ ਨੂੰ ਉਨ੍ਹਾਂ ਨੇ 'ਸੁਪਰ ਅਰਥ' ਕਿਹਾ ਹੈ। ਇਨ੍ਹਾਂ ਤਿੰਨਾਂ ਵਿਚੋਂ ਇਕ ਗ੍ਰਹਿ 'ਤੇ ਪਾਣੀ ਹੋਣ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।