21 ਜੁਲਾਈ 1969 ਨੂੰ ਦੁਨੀਆ ਦੇ ਪਹਿਲੇ ਇਨਸਾਨ ਨੀਲ ਆਰਮਸਟ੍ਰਾਂਗ ਨੇ ਚੰਨ ਤੇ ਪੈਰ ਰੱਖ ਕੇ ਇਤਿਹਾਸ ਰਚ ਦਿੱਤਾ ਸੀ। ਇਸ ਖ਼ਬਰ ਨੇ ਪੂਰੀ ਦੁਨੀਆਂ ਨੂੰ ਹਿੱਲਾ ਦਿੱਤਾ ਸੀ। ਇਸ ਤੋਂ ਬਾਅਦ ਦਸੰਬਰ ਸਾਲ 1972 ਤੱਕ ਪੰਜ ਹੋਰ ਅਮਰੀਕੀ ਪੁਲਾੜ ਯਾਤਰੀ ਮਿਸ਼ਨ ਚੰਨ ‘ਤੇ ਗਏ ਜਿਸ ਤੋਂ ਬਾਅਦ ਯੂਜੀਨ ਸਰਨੰਨ ਨੇ ਚੰਨ ਦੇ ਮਿਸ਼ਨਾਂ ‘ਤੇ ਰੋਕ ਲਗਾ ਦਿੱਤੀ। ਇਸ ਤੋਂ ਬਾਅਦ 45 ਤੋਂ ਵੀ ਵੱਧ ਸਾਲਾਂ ਤੱਕ ਕੋਈ ਵੀ ਇਨਸਾਨ ਧਰਤੀ ਦੇ ਇਸ ਕੁਦਰਤੀ ਉਪ ਗ੍ਰਹਿ ‘ਤੇ ਵਾਪਸ ਮੁੜ ਕੇ ਨਹੀਂ ਗਿਆ।
ਇਸ ਬਾਰੇ ਕਈ ਉਂਗਲਾਂ ਉੱਠੀਆਂ ਸਨ ਕਿ ਚੰਨ ਤੇ ਅੱਜ ਤੱਕ ਕੋਈ ਨਹੀਂ ਉਤਰਿਆ। ਜੋ ਕੁੱਝ ਟੈਲੀਵਿਜ਼ਨ ਤੇ ਪ੍ਰਸਾਰਿਤ ਕੀਤਾ ਗਿਆ ਸੀ ਉਹ ਸਭ ਸਟੂਡੀਓ ਵਿੱਚ ਫ਼ਿਲਮਾਇਆ ਗਿਆ ਸੀ। ਪਰ ਹੁਣ ਤਕਰੀਬਨ ਅੱਧੀ ਸਦੀ ਤੋਂ ਬਾਅਦ ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਚੰਨ ਉੱਤੇ ਦੁਬਾਰਾ ਇਨਸਾਨੀ ਮਿਸ਼ਨ ਭੇਜਣਗੇ। ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਨਾਲ ਜੁੜੇ ਇੱਕ ਆਦੇਸ਼ ਉੱਤੇ ਹਸਤਾਖਰ ਕੀਤੇ ਹਨ। ਪਰ ਸਵਾਲ ਇਹ ਉੱਠਦਾ ਹੈ ਕਿ ਅਮਰੀਕਾ ਜਾਂ ਕਿਸੇ ਹੋਰ ਦੇਸ਼ ਨੇ ਤਕਰੀਬਨ ਅੱਧੀ ਸਦੀ ਤੱਕ ਚੰਨ ਉੱਤੇ ਕਿਸੇ ਪੁਲਾੜ ਯਾਤਰੀ ਨੂੰ ਕਿਉਂ ਨਹੀਂ ਭੇਜਿਆ ?
ਇਨਸਾਨ ਨੂੰ ਚੰਨ ‘ਤੇ ਭੇਜਣਾ ਕਾਫ਼ੀ ਖਰਚੀਲੀ ਮੁਹਿੰਮ ਸੀ। ਸੂਵੀਅਤ ਯੂਨੀਅਨ ਨੇ ਇੱਕ ਵਾਰ ਇੱਕ ਕੁੱਤਾ ਤੇ ਇੱਕ ਬਾਂਦਰ ਪੁਲਾੜ ਵੱਲ ਭੇਜਿਆ ਸੀ। ਉਹ ਵੀ ਇਸ ਪਾਸੇ ਕੋਈ ਮਾਅਰਕਾ ਨਹੀਂ ਮਾਰ ਸਕਿਆ। ਕੈਲੀਫ਼ੋਰਨੀਆ ਯੂਨੀਵਰਸਿਟੀ ਵਿੱਚ ਖਗੋਲ ਵਿਗਿਆਨ ਦੇ ਪ੍ਰੋਫ਼ੈਸਰ ਮਿਸ਼ੇਲ ਰਿੱਚ ਨੇ ਦੱਸਿਆ, “ਇਨਸਾਨ ਨੂੰ ਚੰਦ ‘ਤੇ ਭੇਜਣਾ ਕਾਫ਼ੀ ਖਰਚੀਲੀ ਮੁਹਿੰਮ ਸੀ ਅਤੇ ਇਸ ਨੂੰ ਜਾਰੀ ਰੱਖਣ ਲਈ ਕੋਈ ਵਿਗਿਆਨਕ ਫਾਇਦਾ ਘੱਟ ਹੋਇਆ।”
ਪੁਲਾੜ ਮਾਹਿਰਾਂ ਮੁਤਾਬਕ ਵਿਗਿਆਨਕ ਰੁਚੀ ਤੋਂ ਵੀ ਵੱਧ ਕੇ ਇਨ੍ਹਾਂ ਮਿਸ਼ਨਾਂ ਪਿੱਛੇ ਸਿਆਸੀ ਕਾਰਨ ਸਨ। ਖ਼ਾਸ ਕਰਕੇ ਪੁਲਾੜ ‘ਤੇ ਦਬਦਬਾ ਬਣਾਉਣ ਦੀ ਚਾਹ। ਕਈ ਸਾਲਾਂ ਤੱਕ ਚੰਨ 'ਤੇ ਅਮਰੀਕੀ ਝੰਡਾ ਲਹਿਰਾ ਰਿਹਾ ਸੀ ਇਸ ਲਈ ਇਸ ਵੱਲ ਮੁੜਨ ਦਾ ਕੋਈ ਸਿਆਸੀ ਜਾਂ ਵਿਗਿਆਨਕ ਲਾਜ਼ੀਕ ਨਹੀਂ ਸੀ। 2004 ਵਿੱਚ ਜਾਰਜ ਬੁਸ਼ ਨੇ ਟਰੰਪ ਵਰਗੀ ਹੀ ਤਜਵੀਜ਼ ਰੱਖੀ ਕਿ ਚੰਨ ਵੱਲ ਇਨਸਾਨ ਭੇਜ ਕੇ ਉੱਥੋਂ ਮੰਗਲ ਲਈ ਰਾਹ ਖੋਲੇ ਜਾਣ।
ਉਨ੍ਹਾਂ ਦਾ ਕਹਿਣਾ ਹੈ, "ਚੰਦ 'ਤੇ ਜਾਣ ਲਈ ਵਿਗਿਆਨਕ ਨਜ਼ਰੀਏ ਵਿੱਚ ਸੰਸਦ ਨੂੰ ਵੱਡੇ ਖਰਚ ਲਈ ਰਾਜੀ ਕਰਨਾ ਬਹੁਤ ਮੁਸ਼ਕਿਲ ਹੈ।” ਅਪੋਲੋ ਪ੍ਰੋਜੈਕਟ ਵਧੀਆ ਸੀ ਪਰ “ਵਿਗਿਆਨਕ ਤੌਰ ਤੇ ਫ਼ਾਇਦੇਮੰਦ ਨਹੀਂ ਸੀ। ਪ੍ਰੋਜੈਕਟ ਦੌਰਾਨ ਅਮਰੀਕੀ ਸਰਕਾਰ ਨੇ ਕੁੱਲ ਬਜਟ ਦਾ ਲਗਭਗ 5 ਫ਼ੀਸਦੀ ਨਾਸਾ ਦੀਆਂ ਯੋਜਨਾਵਾਂ ਲਈ ਦਿੱਤਾ। ਹੁਣ ਇਹ ਇੱਕ ਫ਼ੀਸਦੀ ਤੋਂ ਵੀ ਘੱਟ ਹੈ।
ਉਨ੍ਹਾਂ ਦਾ ਕਹਿਣਾ ਹੈ, “ਉਨ੍ਹਾਂ ਸਾਲਾਂ ਵਿੱਚ ਅਮਰੀਕਾ ਵਾਸੀਆਂ ਨੂੰ ਲੱਗਦਾ ਸੀ ਕਿ ਅਜਿਹੇ ਪ੍ਰੋਜੈਕਟਾਂ ਲਈ ਇੰਨੀ ਰਕਮ ਰਾਖਵੀਂ ਰੱਖਣੀ ਜ਼ਰੂਰੀ ਸੀ। ਮੈਨੂੰ ਨਹੀਂ ਲੱਗਦਾ ਹੁਣ ਲੋਕ ਮੰਨਣਗੇ ਕਿ ਉਨ੍ਹਾਂ ਦੇ ਟੈਕਸਾਂ ਦਾ ਪੈਸਾ ਚੰਨ ‘ਤੇ ਤੁਰਨ ਲਈ ਵਰਤਿਆ ਜਾਵੇ।” ਰਿੱਚ ਮੁਤਾਬਕ ਪ੍ਰੋਜੈਕਟ ਵਾਪਸ ਲੈ ਲਿਆ ਗਿਆ ਸੀ। ਕਾਰਨ ਬਸ ਉਹੀ ਸੀ, ਖਰਚਾ।
ਪਿਛਲੇ ਸਾਲਾਂ ਦੌਰਾਨ ਚੰਨ ਤੇ ਜਾਣ ਲਈ ਰੁਝਾਨ ਵਧਿਆ ਹੈ। ਇਨ੍ਹਾਂ ਵਿੱਚ ਚੰਦ 'ਤੇ ਜਾਣਾ ਹੀ ਨਹੀਂ ਸਗੋਂ ਪਿੰਡ ਵਸਾਉਣ ਵਰਗੀਆਂ ਦਿਲਚਸਪ ਯੋਜਨਾਵਾਂ ਵੀ ਹਨ। ਇਨ੍ਹਾਂ ਵਿੱਚੋਂ ਬਹੁਤਿਆਂ ਦਾ ਆਧਾਰ ਦਿਨੋਂ ਦਿਨ ਹੁੰਦਾ ਤਕਨੀਕੀ ਵਿਕਾਸ ਤੇ ਇਸ ਉਪਗ੍ਰਹਿਆਂ ਦਾ ਸਸਤਾ ਹੁੰਦਾ ਨਿਰਮਾਣ ਹੈ। ਮਿਸਾਲ ਵਜੋਂ ਚੀਨ 2018 ਵਿੱਚ ਤੇ ਰੂਸ ਨੇ 2031 ਤੱਕ ਉੱਥੇ ਉਤਰਨ ਦਾ ਐਲਾਨ ਕੀਤਾ ਹੋਇਆ ਹੈ।