ਇੰਡੋਨੇਸ਼ੀਆ ਦੇ ਇਕ ਕਸਬੇ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸਨੂੰ ਜਾਣ ਕੇ ਤੁਹਾਡਾ ਦਿਮਾਗ ਚਕਰਾ ਜਾਵੇਗਾ। ਇੱਥੇ 14 ਸਾਲ ਦਾ ਮੁੰਡਾ ਅਕਮਲ 2 ਸਾਲਾਂ ਤੋਂ ਆਂਡੇ ਦੇ ਰਿਹਾ ਹੈ ਅਤੇ ਇਹ ਦੇਖ ਡਾਕਟਰ ਵੀ ਹੈਰਾਨ ਹਨ। ਹਾਲ ਹੀ 'ਚ ਇੱਕ ਅਜੀਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਅਕਮਲ ਡਾਕਟਰਾਂ ਦੇ ਸਾਹਮਣੇ ਆਂਡੇ ਦੇ ਰਿਹਾ ਹੈ। ਅਕਮਲ ਅਤੇ ਉਸਦੇ ਪਰਿਵਾਰ ਦਾ ਦਾਅਵਾ ਹੈ ਕਿ ਪਿਛਲੇ 2 ਸਾਲਾਂ 'ਚ ਉਹ 20 ਆਂਡੇ ਦੇ ਚੁੱਕਿਆ ਹੈ।
ਪਰਿਵਾਰ ਨੇ ਦੱਸਿਆ ਕਿ ਆਂਡੇ ਨਿਕਲਣ ਦੇ ਅਜੀਬ ਰੋਗ ਨਾਲ ਉਨ੍ਹਾਂ ਦਾ ਪੁੱਤਰ ਬਹੁਤ ਪਰੇਸ਼ਾਨ ਹੈ ਅਤੇ ਉਹ ਦਰਦ ਨਾਲ ਤੜਫ਼ ਰਿਹਾ ਹੈ। ਹੁਣ ਗਾਵਾ ਦੇ ਸ਼ੇਖ ਯੂੂਸੁਫ ਹਸਪਤਾਲ 'ਚ ਡਾਕਟਰਾਂ ਦੀ ਇਕ ਟੀਮ ਅਕਮਲ 'ਤੇ ਨਜ਼ਰ ਬਣਾਏ ਹੋਏ ਹੈ।