214 ਕਰੋੜ 'ਚ ਨਿਲਾਮ ਹੋਇਆ ਦੁਨੀਆ ਦਾ ਸਭ ਤੋਂ ਖੂਬਸੂਰਤ ਹੀਰਾ

ਖ਼ਬਰਾਂ, ਕੌਮਾਂਤਰੀ

ਜਿਨੇਵਾ: ਹੀਰੇ ਤੁਹਾਨੂੰ ਵੀ ਪਸੰਦ ਹਨ ਤਾਂ ਜਾਨ ਲਵੋ ਕਿ ਹਾਲ ਹੀ ਵਿੱਚ ਜਿਨੇਵਾ ਵਿੱਚ ਹੀਰਿਆਂ ਦੀ ਨੀਲਾਮੀ ਹੋਈ ਹੈ। ਇਸ ਨੀਲਾਮੀ ਵਿੱਚ ਦੁਨੀਆ ਦਾ ਸਭ ਤੋਂ ਖੂਬਸੂਰਤ ਹੀਰਾ 214 ਕਰੋੜ ਰੁਪਏ ਵਿੱਚ ਨਿਲਾਮ ਹੋਇਆ ਹੈ।

ਹਾਲਾਂਕਿ, ਇਸਦੀ ਕੀਮਤ 317 ਕਰੋੜ ਆਂਕੀ ਗਈ ਸੀ ਪਰ ਇਹ 100 ਕਰੋੜ ਰੁਪਏ ਘੱਟ ਵਿੱਚ ਵਿਕਿਆ। ਇਸਨੂੰ ਕਿਸੇ ਅਗਿਆਤ ਸ਼ਖਸ ਨੇ ਖਰੀਦਿਆ ਹੈ। ਇਸ ਹੀਰੇ ਨੂੰ ਦੁਨੀਆ ਦੇ ਸਭ ਤੋਂ ਖੂਬਸੂਰਤ ਹੀਰਾ ਮੰਨਿਆ ਜਾਂਦਾ ਹੈ।