ਵਾਸ਼ਿੰਗਟਨ- ਅਮਰੀਕਾ ਵਿਚ ਇਕ ਔਰਤ ਨੇ 25 ਸਾਲ ਪੁਰਾਣੇ ਭਰੂਣ ਨਾਲ ਬੱਚੇ ਨੂੰ ਜਨਮ ਦਿੱਤਾ ਹੈ। 14 ਅਕਤੂਬਰ 1992 ਤੋਂ ਸੁਰੱਖਿਅਤ ਇਹ ਹੁਣ ਤੱਕ ਦਾ ਸਭ ਤੋਂ ਪੁਰਾਣਾ ਫਰੋਜ਼ਨ ਮਨੁੱਖੀ ਭਰੂਣ ਸੀ। ਇਸ ਤੋਂ ਪਹਿਲਾਂ 20 ਸਾਲ ਪੁਰਾਣੇ ਭਰੂਣ ਨਾਲ ਬੱਚੇ ਨੂੰ ਜਨਮ ਦਿੱਤਾ ਗਿਆ ਸੀ।
ਪੱਛਮੀ ਟੇਨੇਸੀ ਦੀ ਟੀਨਾ ਗਿਬਸਨ ਨੇ ਫਰੋਜ਼ਨ ਭਰੂਣ ਨਾਲ 25 ਨਵੰਬਰ ਨੂੰ 3.08 ਕਿਲੋਗ੍ਰਾਮ ਵਜ਼ਨੀ ਬੱਚੇ ਨੂੰ ਜਨਮ ਦਿੱਤਾ। ਜਨਮ ਸਮੇਂ ਬੱਚੇ ਦੀ ਲੰਬਾਈ 20 ਇੰਚ ਸੀ। ਹੁਣ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ। ਟੀਨਾ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, ‘ਮੇਰੀ ਉਮਰ ਵੀ 25 ਸਾਲ ਹੈ। ਮੈਂ ਅਤੇ ਇਹ ਭਰੂਣ ਦੋਸਤ ਹੋ ਸਕਦੇ ਸਾਂ। ਮੈਨੂੰ ਬੱਸ ਇਕ ਬੱਚਾ ਚਾਹੀਦਾ ਸੀ। ਮੈਂ ਵਰਲਡ ਰਿਕਾਰਡ ਬਣਾਉਣ ਜਾਂ ਨਾ ਬਣਾਉਣ ਦੀ ਪਰਵਾਹ ਨਹੀਂ ਕਰਦੀ।’