3 ਮਿੰਟ ਵਿੱਚ ਜਹਾਜ ਬਣ ਜਾਂਦੀ ਹੈ ਇਹ ਕਾਰ

ਖ਼ਬਰਾਂ, ਕੌਮਾਂਤਰੀ

ਫਲਾਇੰਗ ਕਾਰ ਦੀ ਧਾਰਨਾ ਸਿਰਫ  ਦੀਆਂ ਫਿਲਮਾਂ ਤੱਕ ਹੀ ਸੀਮਿਤ ਨਹੀਂ ਹੈ ਸਗੋਂ 2020 ਤੱਕ ਤੁਹਾਡੇ ਨੇੜੇ ਤੇੜੇ ਅਸਲੀ ਫਲਾਇੰਗ ਕਾਰਾਂ ਹੋਣਗੀਆਂ। ਇਸ ਸਮੇਂ ਦੁਨਿਆਂ ਭਰ ਦੀਆਂ 19 ਤੋਂ ਜ਼ਿਆਦਾ ਕੰਪਨੀਆਂ ਅਤੇ ਸਟਾਰਟਅਪਸ ਫਲਾਇੰਗ ਕਾਰ ਬਣਾਉਣ ਵਿੱਚ ਜੁਟੀਆਂ ਹਨ। ਇਸ ਦੋੜ ਵਿੱਚ ਗੂਗਲ ਦੇ ਸੰਸਥਾਪਕ ਲੈਰੀ ਪੇਜ ਦੀ ਕੰਪਨੀ ਕਿੱਟੀ ਹਾਕ ਅਤੇ ਯੂਰਪ ਦੀ ਸਭ ਤੋਂ ਵੱਡੀ ਜਹਾਜ ਕੰਪਨੀ ਏਅਰਬਸ ਵੀ ਸ਼ਾਮਿਲ ਹਨ। ਏਅਰਬਸ ਸਿਵਲ ਅਤੇ ਡਿਫੇਂਸ ਏਵੀਏਸ਼ਨ ਪ੍ਰੋਡਕਟਸ ਵੇਚਣ ਵਾਲੀ ਸੰਸਾਰ ਦੀ ਸਭ ਤੋਂ ਵੱਡੀ ਕੰਪਨੀ ਹੈ।


ਐਰੋਮੋਬਿਲ ਦਾ ਕਹਿਣਾ ਹੈ ਕਿ ਇਹ ਫਲਾਇੰਗ ਕਾਰ ਟੂ ਸੀਟਰ ਹੈ। ਜੋ ਸਿਰਫ਼ 3 ਮਿੰਟ ਵਿੱਚ ਕਾਰ ਤੋਂ ਜਹਾਜ ਵਿੱਚ ਤਬਦੀਲ ਹੋ ਜਾਂਦੀ ਹੈ। ਇਸ ਕਾਰ ਦੀ ਡਰਾਇਵਿੰਗ ਰੇਂਜ 700 ਕਿਲੋਮੀਟਰ ਅਤੇ ਫਲਾਇਟ ਰੇਂਜ 750 ਕਿਲੋਮੀਟਰ ਹੈ। ਜ਼ਮੀਨ ‘ਤੇ ਇਸ ਹਾਈਬਰਿੱਡ ਵਹੀਕਲ ਦੀ ਟਾਪ ਸਪੀਡ 160 ਕਿਲੋਮੀਟਰ ਹੈ ਅਤੇ ਅਸਮਾਨ ਵਿੱਚ ਇਸ ਦੀ ਰਫਤਾਰ 360 ਕਿਲੋਮੀਟਰ ਪ੍ਰਤੀ ਘੰਟਾ ਹੈ।

ਏਅਰੋਨਾਟੀਕਸ ਕੰਪਨੀ ਏਅਰਬਸ (Airbus) ਇਸ ਸਾਲ ਦੇ ਅਖੀਰ ਤੱਕ ਆਪਣੀ ਫਲਾਇੰਗ ਕਾਰ ਦੀ ਟੈਸਟਿੰਗ ਕਰਨ ਜਾ ਰਹੀ ਹੈ। ਕੰਪਨੀ ਨੇ ਆਪਣੇ Vahana ਪ੍ਰੋਜੇਕਟ ਨੂੰ ਲੈ ਕੇ ਕਈ ਤਸਵੀਰਾਂ ਪੋਸਟ ਕੀਤੀਆਂ ਹਨ। ਇਹਨਾਂ ਵਿੱਚ ਕਰਮਚਾਰੀ ਇੱਕ ਸੀਟ ਵਾਲੇ ਵਾਹਨ ‘ਤੇ ਪੇਂਟ ਕਰਦੇ ਹੋਏ ਵਿੱਖ ਰਹੇ ਹਨ। ਕੰਪਨੀ ਦਾ ਕਹਿਣਾ ਹੈ ਕਿ ਉਹ ਬਿਜਲੀ ਦਾ ਅਜਿਹਾ ਬੇੜਾ (ਜਹਾਜ) ਬਣਾ ਰਹੀ ਹੈ ਜੋ ਟਰੈਫਿਕ ਹੋਣ ‘ਤੇ ਇੱਕ ਛੱਤ ਤੋਂ ਦੂਜੀ ਛੱਤ ਤੱਕ ਉਡ਼ਾਨ ਭਰ ਸਕੇ। ਕੰਪਨੀ ਨੇ ਇਸ ਪ੍ਰੋਜੇਕਟ ਨੂੰ 2016 ਵਿੱਚ ਲਾਂਚ ਕੀਤਾ ਸੀ।

ਹਾਲ ਹੀ ‘ਚ ਉਬਰ ਨੇ NASA ਦੇ ਨਾਲ ਮਿਲ ਕੇ 2020 ਤੱਕ ਉੱਡਣ ਵਾਲੀ ਟੈਕਸੀ ਲਿਆਉਣ ਦੀ ਘੋਸ਼ਣਾ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਫਲਾਇੰਗ ਟੈਕਸੀ ਸੇਵਾ Uber AIR ਨਾਮ ਤੋਂ ਜਾਣੀ ਜਾਵੇਗੀ।

ਫਲਾਇੰਗ ਕਾਰ ਦੀ ਦੋੜ ਵਿੱਚ ਚੀਨ ਪਿੱਛੇ ਛੁੱਟਣਾ ਨਹੀਂ ਚਾਹੁੰਦਾ ਹੈ। ਵੋਲਵੋ ਦੀ ਚਾਈਨੀਜ ਪੈਰੇਂਟ ਕੰਪਨੀ ਨੇ ਹਾਲ ਹੀ ਵਿੱਚ ਫਲਾਇੰਗ ਕਾਰ ਬਣਾਉਣ ਲਈ Terrafugia ਸਟਾਰਟਅੱਪ ਦਾ ਅਧਿਗਰਹਣ ਕੀਤਾ ਹੈ। ਇਸ ਸਟਾਰਟਅੱਪ ਨੂੰ MIT ਇੰਜੀਨੀਅਰਾਂ ਨੇ ਸਥਾਪਤ ਕੀਤਾ ਸੀ। ਵੋਲਵੋ, ਗੂਗਲ ਦੇ ਲੈਰੀ ਪੇਜ ਦੀ ਕੰਪਨੀ ਕਿੱਟੀ ਹਾਕ ਅਤੇ ਉਬਰ ਨੂੰ ਚੁਣੋਤੀ ਦੇਣਾ ਚਾਹੁੰਦੀ ਹੈ।

ਨੀਦਰਲੈਂਡ ਦੀ ਕੰਪਨੀ PAL-V ਨੇ 2018 ਤੱਕ ਭਾਰਤ ਵਿੱਚ ਫਲਾਇੰਗ ਕਾਰ ਲਾਂਚ ਕਰਨ ਦਾ ਦਾਅਵਾ ਕੀਤਾ ਹੈ। ਇਸ ਦੇ ਲਈ ਉਸ ਨੇ ਪੇਂਟੇਂਟ ਵੀ ਹਾਸਲ ਕਰ ਲਿਆ ਹੈ। ਬਿਜਨੇਸ ਇੰਸਾਇਡਰ ਦੀ ਰਿਪੋਰਟ ਦੇ ਮੁਤਾਬਕ, PAL-V ਨੇ ਚੈੰਨਈ ਸਥਿਤ ਇੰਡੀਅਨ ਪੇਂਟੇਂਟ ਆਫਿਸ ਤੋਂ ਪੇਂਟੇਂਟ ਹਾਸਲ ਕੀਤਾ ਹੈ। ਕੰਪਨੀ ਨੇ ਪਹਿਲੀ ਵਾਰ 2013 ਵਿੱਚ ਹਾਈਬਰਿਡ ਫਲਾਇੰਗ ਕਾਰ ਦੀ ਟੈਸਟਿੰਗ ਕੀਤੀ ਸੀ। ਕੰਪਨੀ ਦੀ ਫਲਾਇੰਗ ਕਾਰ 2 ਸੀਟਰ ਹੋਵੇਗੀ।