ਮਾਂ ਬਣਨਾ ਹਰ ਔਰਤ ਦਾ ਸੁਪਨਾ ਹੁੰਦਾ ਹੈ ਅਤੇ ਇਹ ਸੁਪਾਨ ਪੂਰਾ ਹੋਣ ‘ਤੇ ਜੋ ਅਹਿਸਾਸ ਇੱਕ ਮਾਂ ਨੂੰ ਹੁੰਦਾ ਹੈ, ਉਸਨੂੰ ਸ਼ਬਦਾਂ ‘ਚ ਬਿਆਨ ਕਰਨਾ ਔਖਾ ਹੈ।
ਪਰ ਇੱਕ ਔਰਤ ਦੇ 38 ਬੱਚੇ ਹਨ ਅਤੇ ਉਹ ਅਜੇ ਵੀ ਹੋਰ ਬੱਚੇ ਪੈਦਾ ਕਰਨ ਦੀ ਚਾਹ ਰੱਖਦੀ ਹੈ, ਜੇ ਗੱਲ ਕਰਨ ‘ਤੇ ਆਈਏ ਤਾਂ ਇਹ ਹੈਰਾਨੀ ਭਰੀ ਗੱਲ ਲੱਗਦੀ ਹੈ।
ਇਹ ਔਰਤ ਯੁਗਾਂਡਾ ‘ਚ ਰਹਿੰਦੀ ਹੈ ਅਤੇ 37 ਸਾਲ ਦੀ ਹੈ। ਇਸਦੇ 38 ਬੱਚੇ ਹੋ ਚੁੱਕੇ ਹਨ ਅਤੇ ਇਸਦਾ ਪਹਿਲਾ ਬੱਚਾ ੧੩ ਸਾਲ ਦੀ ਉਮਰ ‘ਚ ਹੋਇਆ ਸੀ।
ਸਿਰਫ 12 ਸਾਲ ਦੀ ਉਮਰ ‘ਚ ਮਰਿਅਮ ਦਾ ਵਿਆਹ ਹੋ ਗਿਆ ਸੀ ਅਤੇ ਹੁਣ ਉਹ 38 ਬੱਚਿਆਂ ਦੀ ਮਾਂ ਬਣ ਗਈ ਹੈ। ਮਰਿਅਮ ਦੇ ਕੁੱਖ ਤੋਂ ਚਾਰ ਵਾਰ ਤਿੰਨ-ਤਿੰਨ ਬੱਚੇ ਇਕੱਠੇ, ਤਿੰਨ ਵਾਰ ਚਾਰ ਬੱਚੇ ਇਕੱਠੇ, 6 ਵਾਰ ਜੋੜੇ, ਅਤੇ ਦੋ ਵਾਰ ਇੱਕ ਇੱਕ ਬੱਚਾ ਪੈਦਾ ਹੋਇਆ ਹੈ।
:
ਮਰਿਅਮ ਅਨੁਸਾਰ ਉਸ ਦੇ ਪਿਤਾ ਦੇ ਕੁੱਲ 45ਬੱਚੇ ਸਨ, ਜੋ ਕਿ ਵੱਖ ਵੱਖ ਔਰਤਾਂ ਤੋਂ ਸਨ ਪਰ ਉਹ ਇਹ ਰਿਕਾਰਡ ਤੋੜਣਾ ਚਾਹੁੰਦੀ ਹੈ। ਉਸਦਾ ਮੰਨਣਾ ਹੈ ਕਿ ਇੰਨ੍ਹੇ ਬੱਚੇ ਪੈਦਾ ਕਰਨ ਦੀ ਸਮਰੱਥਾ ਉਸ ਕੋਲ ਆਪਣੇ ਪਿਤਾ ਦੀ ਜੀਂਸ ਤੋਂ ਹੀ ਆਈ ਹੈ।
ਜੇਕਰ ਡਾਕਟਰਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਮਰਿਅਮ ਦੇ ਸਰੀਰ ‘ਚ ਕਈ ਅੰਡੇ ਬਣਦੇ ਹਨ ਅਤੇ ਉਸਦੀ ਜਾਨ ਨੂੰ ਬਚਾਉਣ ਲਈ ਉਸ ਲਈ ਬੱਚੇ ਪੈਦਾ ਕਰਨਾ ਜ਼ਰੂਰੀ ਹੈ। ਉਸਨੂੰ ਪਰਿਵਾਰ ਨਿਯੋਜਨ ਲਈ ਕੁਝ ਚੁਣਿੰਦਾ ਤਰੀਕਿਆਂ ਨੂੰ ਹੀ ਚੁਣਨਾ ਹੋਵੇਗਾ, ਤਾਂ ਉਸਦੀ ਸਿਹਤ ਨਾਲ ਵੀ ਕੁਝ ਨਾ ਹੋਵੇ ਅਤੇ ਉਹ ਬੱਚੇ ਪੈਦਾ ਕਰਨ ਤੋਂ ਵੀ ਰੁਕ ਸਕੇ।