ਨਿਊਯਾਰਕ: ਅਮਰੀਕਾ ਦੇ ਫਲੋਰੀਡਾ ਸ਼ਹਿਰ 'ਚ ਚੋਰਾਂ ਨੇ 7 ਲੱਖ ਦੀ ਘੜੀ ਚੋਰੀ ਕਰਨ ਲਈ ਨਵਾਂ ਤਰੀਕਾ ਅਪਣਾਇਆ। ਅਸਲ ਵਿਚ ਜਦੋਂ ਸਾਗ੍ਰਾਸ ਮਿਲਸ ਮਾਲ 'ਚ ਜ਼ੋਰਦਾਰ ਧਮਾਕਾ ਹੋਇਆ ਤਾਂ ਇੰਝ ਲੱਗਾ ਜਿਵੇਂ ਕਿਸੇ ਨੇ ਬੰਦੂਕ ਚਲਾਈ ਹੈ। ਧਮਾਕੇ ਦੀ ਆਵਾਜ ਸੁਣ ਕੇ ਹਰ ਕੋਈ ਘਬਰਾ ਗਿਆ। ਉਸੇ ਵੇਲੇ ਦੋ ਵਿਅਕਤੀ ਦੁਕਾਨ ਵਿਚੋਂ ਭੱਜਦੇ ਨਜ਼ਰ ਆਏ, ਜਿਨ੍ਹਾਂ ਵਿਚੋਂ ਇਕ ਦੇ ਹੱਥ ਵਿਚ 7 ਲੱਖ ਰੁਪਏ ਦੀ ਰੋਲੈਕਸ ਘੜੀ ਸੀ।
ਇਹ ਚੋਰ ਸਾਗ੍ਰਾਸ ਮਿਲਸ ਮਾਲ ਦੇ ਜੇਲਸ ਜਿਊਲਰੀ ਸਟੋਰ ਵਿਚ ਪਹੁੰਚੇ ਸਨ, ਜਿੱਥੇ ਉਹ ਘੜੀਆਂ ਦੇਖ ਰਹੇ ਸਨ। ਇਨ੍ਹਾਂ ਵਿਚੋਂ ਇਕ ਵਿਅਕਤੀ ਨੇ ਰੋਲੈਕਸ ਦੀ ਘੜੀ ਪਾਈ। ਇਸ ਘੜੀ ਦੀ ਕੀਮਤ 11,400 ਡਾਲਰ (7 ਲੱਖ ਰੁਪਏ) ਸੀ। ਉਸੇ ਵੇਲੇ ਇਕ ਜ਼ੋਰਦਾਰ ਧਮਾਕਾ ਹੁੰਦਾ ਹੈ ਅਤੇ ਡਰ ਦੇ ਮਾਰੇ ਉਹ ਵਿਅਕਤੀ ਦੁਕਾਨ ਵਿਚੋਂ ਭੱਜ ਜਾਂਦਾ ਹੈ। ਸਨਰਾਈਜ਼ ਪੁਲਿਸ ਵਿਭਾਗ ਨੇ ਸੀ. ਸੀ. ਟੀ. ਵੀ. ਫੁਟੇਜ ਆਪਣੇ ਫੇਸਬੁੱਕ ਅਤੇ ਟਵਿੱਟਰ ਪੇਜ਼ 'ਤੇ ਸ਼ੇਅਰ ਕੀਤਾ ਹੈ, ਜਿਸ ਵਿਚ ਚੋਰ ਭੱਜਦਾ ਨਜ਼ਰ ਆ ਰਿਹਾ ਹੈ।
https://www.facebook.com/sunrisepolicefl/videos/1815049141870749/
ਪੁਲਿਸ ਦੀ ਰਿਪੋਰਟ ਮੁਤਾਬਕ ਧਮਾਕੇ ਦੀ ਆਵਾਜ ਸੁਣ ਕੇ ਸਾਰੇ ਦੁਕਾਨਦਾਰ ਮਾਲ ਵਿਚੋਂ ਬਾਹਰ ਆ ਗਏ ਸਨ। ਇੰਝ ਲੱਗਦਾ ਸੀ ਜਿਵੇਂ ਕਿਸੇ ਨੇ ਗੋਲੀ ਚਲਾਈ ਹੋਵੇ ਪਰ ਕੋਈ ਵੀ ਜ਼ਖਮੀ ਨਹੀਂ ਹੋਇਆ ਸੀ। ਮਾਲ ਨੂੰ ਇਕ ਘੰਟੇ ਬਾਅਦ ਦੁਬਾਰਾ ਖੋਲਿਆ ਗਿਆ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।