ਆਬੂ ਧਾਬੀ : ਕਦੇ - ਕਦੇ ਜੀਵਨ ਭਰ ਜੀ - ਤੋੜ ਮਿਹਨਤ ਕਰਨ ਦੇ ਬਾਅਦ ਵੀ ਇਨਸਾਨ ਇੰਨਾ ਕਮਾ ਨਹੀਂ ਪਾਉਂਦਾ, ਜਿੰਨਾ ਕਿ ਸਿਰਫ ਇਕ ਲਾਟਰੀ ਜਿੱਤਣ ਨਾਲ। ਸਿਆਣਿਆਂ ਨੇ ਠੀਕ ਹੀ ਕਿਹਾ ਕਿ ਕਿਸਮਤ ਕਦੋਂ ਪਲਟੀ ਖਾ ਜਾਵੇ, ਇਸ ਬਾਰੇ ਪਤਾ ਨਹੀਂ ਹੁੰਦਾ। ਕੁਝ ਇਸ ਤਰ੍ਹਾਂ ਹੀ ਆਬੂ ਧਾਬੀ ਵਿਚ ਰਹਿ ਰਹੇ ਭਾਰਤੀ ਨਾਗਰਿਕਾਂ ਨਾਲ ਹੋਇਆ ਹੈ।
ਇੱਥੇ ਰਹਿ ਰਹੇ ਕੁਝ ਭਾਰਤੀਆਂ ਦੀ ਕਿਸਮਤ ਅਚਾਨਕ ਚਮਕ ਪਈ ਅਤੇ ਉਹ ਇਕ ਝਟਕੇ ਵਿਚ ਮਾਲਾਮਾਲ ਹੋ ਗਏ। ਖਾਸ ਤੌਰ 'ਤੇ ਥਾਨਸੀਲਾਸ ਬਾਬੂ ਮੈਥਿਊ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ। ਉਹ ਸਿਰਫ ਇਕ ਲਾਟਰੀ ਕਾਰਨ ਕਰੋੜਪਤੀ ਬਣ ਗਏ ਹਨ। ਹਾਲਾਂਕਿ ਸ਼ੁਰੂਆਤ ਵਿਚ ਥਾਨਸੀਲਾਸ ਖੁਸ਼ ਹੋਣ ਤੋਂ ਜ਼ਿਆਦਾ ਹੈਰਾਨ ਸਨ, ਕਿਉਂਕਿ ਇੰਨੀ ਵੱਡੀ ਖੁਸ਼ੀ 'ਤੇ ਯਕੀਨ ਕਰਨਾ ਮੁਸ਼ਕਿਲ ਹੋ ਰਿਹਾ ਸੀ।
6 ਭਾਰਤੀ ਨਾਗਰਿਕਾਂ ਨੂੰ 17 ਲੱਖ ਰੁਪਏ ਮਿਲੇ ਹਨ। ਉੱਥੇ ਬਹਿਰੀਨ ਦਾ ਨਾਗਰਿਕ ਵੀ ਇੰਨੀ ਹੀ ਰਾਸ਼ੀ ਜਿੱਤਣ ਵਿਚ ਕਾਮਯਾਬ ਰਿਹਾ। ਥਾਨਸੀਲਾਸ ਨੇ ਦੱਸਿਆ ਕਿ ਉਸ ਨੇ 8ਵੀਂ ਵਾਰੀ ਇਹ ਬਿਗ ਟਿਕਟ ਖਰੀਦਿਆ ਸੀ। ਉਹ ਅਕਸਰ ਦੁਬਈ ਡਿਊਟੀ ਫ੍ਰੀ ਲਈ ਲਾਟਰੀ ਟਿਕਟ ਖਰੀਦਦੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹੀ ਕਈ ਭਾਰਤੀ ਲਾਟਰੀ ਜ਼ਰੀਏ ਮਾਲਾਮਾਲ ਹੋ ਚੁੱਕੇ ਹਨ।