ਵਾਸ਼ਿੰਗਟਨ, 8 ਸਤੰਬਰ :
ਯੁੱਧ ਪ੍ਰਭਾਵਤ ਅਫ਼ਗ਼ਾਨਿਸਤਾਨ 'ਚ ਅਮਰੀਕਾ ਵਲੋਂ 3500 ਫ਼ੌਜੀਆਂ ਦੀ ਹੋਰ ਤੈਨਾਤੀ ਕੀਤੀ
ਜਾਵੇਗੀ। ਇਸ ਦੇ ਨਾਲ ਹੀ ਉਥੇ ਅਮਰੀਕੀ ਫ਼ੌਜੀਆਂ ਦੀ ਗਿਣਤੀ 14,500 ਹੋ ਜਾਵੇਗੀ।
ਰੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਰੱਖਿਆ ਮੰਤਰੀ ਜਿਮ ਮੈਟਿਸ ਨੂੰ ਨਵੀਂ ਤੈਨਾਤੀ ਲਈ ਦਸਿਆ ਹੈ।
ਇਹ
ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਵੀਂ ਅਫ਼ਗ਼ਾਨ ਨੀਤੀ ਅਨੁਸਾਰ ਹੈ। ਇਸ ਨੀਤੀ 'ਚ
ਅਫ਼ਗ਼ਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ
ਹੈ। ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਮੈਟਿਸ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਨ੍ਹਾਂ
ਨੇ ਅਫ਼ਗ਼ਾਨਿਸਤਾਨ 'ਚ ਹੋਰ ਅਮਰੀਕੀ ਫ਼ੌਜੀਆਂ ਦੀ ਤੈਨਾਤੀ ਦੀ ਚਿੱਠੀ 'ਤੇ ਹਸਤਾਖਰ ਕੀਤੇ ਗਏ
ਹਨ। ਹਾਲਾਂਕਿ ਉਸ ਸਮੇਂ ਉਨ੍ਹਾਂ ਨੇ ਇਹ ਨਹੀਂ ਦਸਿਆ ਕਿ ਉਥੇ ਕਿੰਨੇ ਫ਼ੌਜੀ ਭੇਜੇ
ਜਾਣਗੇ। ਵਾਧੂ ਫ਼ੌਜੀਆਂ ਦੀ ਤੈਨਾਤੀ ਦਾ ਇਹ ਫ਼ੈਸਲਾ ਮੈਟਿਸ ਅਤੇ ਵਿਦੇਸ਼ ਮੰਤਰੀ ਰੈਕਸ
ਟਿਲਰਸਨ ਵਲੋਂ ਸੰਸਦ ਦੀ ਨਵੀਂ ਅਫ਼ਗ਼ਾਨ ਨੀਤੀ ਅਤੇ ਉੱਤਰ ਕੋਰੀਆ ਦੇ ਮਾਮਲੇ 'ਤੇ ਜਾਣਕਾਰੀ
ਦਿਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
ਇਸ ਤੋਂ ਪਹਿਲਾਂ ਪੈਂਟਾਗਨ ਨੇ ਦਸਿਆ ਕਿ ਅਫ਼ਗ਼ਾਨਿਸਤਾਨ 'ਚ ਇਸ ਸਮੇਂ 11 ਹਜ਼ਾਰ ਅਮਰੀਕੀ ਫ਼ੌਜੀ ਤੈਨਾਤ ਹਨ। (ਪੀਟੀਆਈ)