ਅਫ਼ਗ਼ਾਨਿਸਤਾਨ ਵਿਖੇ ਹੋਇਆ ਬੰਬ ਧਮਾਕਾ, 4 ਲੋਕਾਂ ਦੀਆਂ ਮੌਤਾਂ

ਖ਼ਬਰਾਂ, ਕੌਮਾਂਤਰੀ

ਕਾਬੁਲ— ਐਤਵਾਰ ਨੂੰ ਅਫਗਾਨਿਸਤਾਨ ਵਿਚ ਹੋਏ ਭਿਆਨਕ ਬੰਬ ਧਮਾਕੇ 'ਚ 4 ਲੋਕਾਂ ਦੀ ਮੌਤ ਹੋ ਗਈ। ਜਦਕਿ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। 

ਸੂਤਰਾਂ ਮੁਤਾਬਿਕ ਇਹ ਧਮਾਕਾ ਖੋਸਟ ਸਿਟੀ ਮਾਰਕੀਟ ਵਿਚ ਹੋਇਆ। ਹਾਲੇ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।