ਵੈਸਟ ਪਾਮ ਬੀਚ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਐਫ.ਬੀ.ਆਈ. ਨੇ ਫਲੋਰੀਡਾ ਸਕੂਲ ਗੋਲੀਬਾਰੀ ਦੇ ਸ਼ੱਕੀ ਵਲੋਂ ਕੀਤੇ ਗਏ ਕਈ ਸੰਕੇਤਾਂ ਨੂੰ ਅਣਗੌਲਿਆਂ ਕੀਤਾ। ਟਰੰਪ ਨੇ ਕਲ ਰਾਤ ਟਵਿੱਟਰ ਉੱਤੇ ਕਿਹਾ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹ ਟਰੰਪ ਮੁਹਿੰਮ ਨੂੰ ਰੂਸੀ ਮਿਲੀਭੁਗਤ ਦੇ ਨਾਲ ਜੋੜਣ ਵਿਚ ਬਹੁਤ ਜ਼ਿਆਦਾ ਸਮਾਂ ਬਿਤਾ ਰਹੇ ਹਨ।
ਇਸ ਵਿਚ ਕੋਈ ਗੰਢਤੁੱਪ ਨਹੀਂ ਸੀ। ਆਪਣਾ ਮੂਲ ਕੰਮ ਕਰੋ ਅਤੇ ਸਾਨੂੰ ਮਾਣ ਕਰਵਾਓ। ਐਫ.ਬੀ.ਆਈ. ਨੂੰ ਪਿਛਲੇ ਮਹੀਨੇ ਇਕ ਸੂਚਨਾ ਮਿਲੀ ਸੀ ਕਿ ਫਲੋਰੀਡਾ ਸਕੂਲ ਗੋਲੀਬਾਰੀ ਦਾ ਸ਼ੱਕੀ ਕਤਲ ਦੀ ਇੱਛਾ ਰੱਖਦਾ ਹੈ ਅਤੇ ਬੰਦੂਕ ਹਾਸਲ ਕਰਨਾ ਚਾਹੁੰਦਾ ਹੈ ਅਤੇ ਕਿਸੇ ਹਮਲੇ ਦੀ ਸਾਜ਼ਿਸ਼ ਘੜ ਰਿਹਾ ਹੋਵੇਗਾ।
ਏਜੰਸੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਸ ਦੇ ਏਜੰਟ ਜਾਂਚ ਕਰਨ ਵਿਚ ਅਸਫਲ ਰਹੇ। ਫਲੋਰੀਡਾ ਦੇ ਗਵਰਨਰ ਰਿਕ ਸਕਾਟ ਨੇ ਐਫ.ਬੀ.ਆਈ. ਡਾਇਰੈਕਟਰ ਕ੍ਰਿਸਟੋਫਰ ਰੇ ਕੋਲੋਂ ਅਸਤੀਫੇ ਦੀ ਮੰਗ ਕੀਤੀ ਹੈ। ਟਰੰਪ ਹਮੇਸ਼ਾ ਐਫ.ਬੀ.ਆਈ. ਦੀ ਆਲੋਚਨਾ ਕਰਦੇ ਹਨ ਅਤੇ ਉਸ ਉੱਤੇ ਪੱਖਪਾਤੀ ਰਵੱਈਏ ਦਾ ਦੋਸ਼ ਲਗਾਉਂਦੇ ਹਨ।