ਐਟਲਾਂਟਿਕ ਕੈਨੇਡਾ ਵੱਲ ਵਧਦੇ ਬਰਫੀਲੇ ਤੂਫਾਨ ਕਾਰਨ, ਸਕੂਲ ਤੇ ਸਰਕਾਰੀ ਅਦਾਰੇ ਬੰਦ

ਖ਼ਬਰਾਂ, ਕੌਮਾਂਤਰੀ

ਹੈਲੀਫੈਕਸ: ਐਟਲਾਂਟਿਕ ਕੈਨੇਡਾ ਵੱਲ ਵਧਦੇ ਸ਼ਕਤੀਸ਼ਾਲੀ ਬਰਫੀਲੇ ਤੂਫਾਨ ਦੇ ਨੋਵਾ ਸਕੋਸ਼ੀਆ ਤੱਕ ਪਹੁੰਚਣ ਤੋਂ ਇਕ ਦਿਨ ਪਹਿਲਾਂ ਹੀ ਕਈ ਸਕੂਲ, ਕਾਰੋਬਾਰੀ ਅਦਾਰੇ ਤੇ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਹ ਤੂਫਾਨ ਤੇਜ਼ੀ ਨਾਲ ਐਟਲਾਂਟਿਕ ਕੈਨੇਡਾ ਵੱਲ ਵਧ ਰਿਹਾ ਹੈ।

ਵਿਭਾਗ ਨੇ ਇਹ ਵੀ ਕਿਹਾ ਹੈ ਕਿ ਭਾਰੀ ਬਰਫਬਾਰੀ ਦੇ ਨਾਲ ਕੁੱਝ ਇਲਾਕਿਆਂ 'ਚ 170 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਨੋਵਾ ਸਕੋਸ਼ੀਆ ਪਾਵਰ ਨੇ ਕਿਹਾ ਹੈ ਕਿ 1000 ਕਰਮਚਾਰੀਆਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ ਤੇ ਇਸ ਤਰ੍ਹਾਂ ਦੀ ਤਿਆਰੀ ਪਹਿਲਾਂ ਕਦੇ ਨਹੀਂ ਕੀਤੀ ਗਈ।