ਅੱਜ ਭਾਰਤ ਦੇ 4 ਦਿਨਾ ਦੌਰੇ 'ਤੇ ਆਉਣਗੇ ਫ਼ਰਾਂਸ ਦੇ ਰਾਸ਼ਟਰਪਤੀ

ਖ਼ਬਰਾਂ, ਕੌਮਾਂਤਰੀ

ਨਵੀਂ ਦਿੱਲੀ : ਚੀਨ ਦੀ ਵਧਦੀ ਗਤੀਵਿਧੀਆਂ ਦੀ ਵਜ੍ਹਾ ਨਾਲ ਹਿੰਦ ਮਹਾਸਾਗਰ ਹੁਣ ਸੰਸਾਰਿਕ ਕੂਟਨੀਤੀ ਵਿਚ ਚਰਚਾ ਦੇ ਕੇਂਦਰ ਵਿਚ ਹੈ। ਅਜਿਹੇ ਵਿਚ ਭਾਰਤ ਵੀ ਇਸ ਖੇਤਰ ਵਿਚ ਆਪਣੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਰਣਨੀਤਿਕ ਕਦਮ ਉਠਾ ਰਿਹਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰਾਨ ਸ਼ੁੱਕਰਵਾਰ ਨੂੰ ਭਾਰਤ ਦੌਰੇ 'ਤੇ ਆ ਰਹੇ ਹਨ। ਭਾਰਤ 'ਚ ਮੈਕਰਾਨ ਦੇ ਸੁਆਗਤ ਨੂੰ ਲੈ ਕੇ ਤਿਆਰੀਆਂ ਵੀ ਤੇਜ਼ ਹੋ ਗਈਆਂ ਹਨ। ਇਮੈਨੁਅਲ ਆਪਣੇ 4 ਦਿਨਾਂ ਦੌਰੇ 'ਤੇ ਭਾਰਤ ਆ ਰਹੇ ਹਨ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਰਥਿਕ, ਰਾਜਨੀਤਿਕ, ਰਣਨੀਤਿਕ ਅਤੇ ਨਿਊਕਲੀਅਰ ਪਾਵਰ ਪ੍ਰਾਜੈਕਟ 'ਤੇ ਗੱਲਬਾਤ ਕਰਨਗੇ।