ਆਕਸਫ਼ੋਰਡ ਡਿਕਸ਼ਨਰੀ ਵਿਚ ਹਿੰਦੀ, ਪੰਜਾਬੀ, ਉਰਦੂ, ਤਾਮਿਲ ਆਦਿ ਦੇ 70 ਨਵੇਂ ਸ਼ਬਦ ਸ਼ਾਮਲ

ਖ਼ਬਰਾਂ, ਕੌਮਾਂਤਰੀ

ਨਵੀਂ ਦਿੱਲੀ, 28 ਅਕਤੂਬਰ : ਕਿਸੇ ਔਖੇ ਸ਼ਬਦ ਦਾ ਅਰਥ ਲਭਦਿਆਂ ਜੇ ਆਕਸਫ਼ੋਰਡ ਡਿਕਸ਼ਨਰੀ ਵਿਚ ਤੁਹਾਨੂੰ 'ਅੱਛਾ', 'ਬਾਪੂ', 'ਬੜਾ ਦਿਨ', 'ਅੱਬਾ, 'ਬੱਚਾ' ਜਿਹੇ ਹਿੰਦੀ ਜਾਂ ਪੰਜਾਬੀ ਦੇ ਸ਼ਬਦ ਦਿਸ ਜਾਣ ਤਾਂ ਹੈਰਾਨ ਹੋਣ ਦੀ ਲੋੜ ਨਹੀਂ। ਇਸ ਵਾਰ ਸ਼ਬਦਕੋਸ਼ ਦਾ ਅਧਿਐਨ ਕਰਦੇ ਸਮੇਂ ਜਿਹੜੇ 700 ਨਵੇਂ ਸ਼ਬਦ ਜੋੜੇ ਗਏ ਹਨ, ਇਹ ਉਨ੍ਹਾਂ ਦੀ ਥੋੜੀ ਜਿਹੀ ਵੰਨਗੀ ਹੈ। ਇਹ ਅਪਣੇ ਆਪ ਵਿਚ ਦਿਲਚਸਪ ਹੈ ਕਿ ਕੁੱਝ ਸ਼ਬਦ ਦੋ ਭਾਸ਼ਾਵਾਂ ਦੇ ਸੰਯੋਗ ਨਾਲ ਬਣੇ ਹਨ। ਹਮੇਸ਼ਾ ਵਾਂਗ ਇਸ ਵਾਰ ਵੀ ਆਕਸਫ਼ੋਰਡ ਵਿਚ ਹਿੰਦੀ ਦੇ ਕਈ ਦਿਲਚਸਪ ਸ਼ਬਦਾਂ ਨੂੰ ਸ਼ਾਮਲ ਕੀਤਾ ਗਿਆ ਹੈ। ਡਿਕਸ਼ਨਰੀ ਵਿਚ 'ਅੱਛਾ ਅਤੇ ਅੰਨਾ ਸ਼ਬਦ ਵੀ ਸ਼ਾਮਲ ਕੀਤੇ ਗਏ ਹਨ। ਹਿੰਦੀ ਤੋਂ ਇਲਾਵਾ ਪੰਜਾਬੀ, ਤੇਲਗੂ, ਮਰਾਠੀ, ਤਮਿਲ ਅਤੇ ਉਰਦੂ ਆਦਿ ਭਾਸ਼ਾਵਾਂ ਨੂੰ ਮਿਲਾ ਕੇ ਵੀ ਕੁੱਝ ਸ਼ਬਦ ਬਣਾਏ ਗਏ ਹਨ। ਨਵੇਂ ਸ਼ਾਮਲ ਕੀਤੇ ਗਏ ਸ਼ਬਦ ਪੂਰੀ

ਤਰ੍ਹਾਂ ਭਾਰਤੀ ਨਹੀਂ ਹਨ ਸਗੋਂ ਇਹ ਨਵੇਂ ਸ਼ਬਦ 'ਭਾਰਤੀ-ਨੁਮਾ' ਹਨ ਜਿਵੇਂ ਅੰਗਰੇਜ਼ ਇਥੋਂ ਜਾਂਦੇ ਸਮੇਂ 'ਟਿੱਕਾ ਮਸਾਲਾ' ਅਪਣੇ ਨਾਲ ਲੈ ਗਏ। ਆਮ ਤੌਰ 'ਤੇ ਇਹ ਭੁੰਨੇ ਹੋਏ ਮਾਸ ਦਾ ਮਸਾਲੇਦਾਰ ਟੁਕੜਾ ਹੁੰਦਾ ਹੈ ਪਰ ਹੁਣ ਇਹ ਸ਼ਬਦ ਬਰਤਾਨੀਆ ਦੇ ਭਾਰਤੀ ਰੇਸਤਰਾਂ ਵਿਚ ਵੀ ਚੱਲ ਪਿਆ ਹੈ। ਭਾਰਤੀ ਭਾਸ਼ਾਵਾਂ ਦੇ ਨਵੇਂ 70 ਸ਼ਬਦ ਸਭਿਆਚਾਰ, ਖਾਣ-ਪੀਣ ਜਾਂ ਰਿਸ਼ਤਿਆਂ-ਨਾਤਿਆਂ ਤੋਂ ਲਏ ਗਏ ਹਨ। ਹਿੰਦੀ ਦਾ 'ਅੱਛਾ' ਸ਼ਬਦ ਵੀ ਪਹਿਲਾਂ ਹੀ ਸ਼ਬਦਕੋਸ਼ ਵਿਚ ਹੈ ਪਰ ਇਹ ਓਕੇ (ਓਕੇਬਾਏ) ਨੂੰ ਹਿੰਦੀ ਵਿਚ 'ਅੱਛਾ' ਦੱਸਣ ਵਾਲਾ ਸ਼ਬਦ ਹੈ। ਡਿਕਸ਼ਨਰੀ ਵਿਚ ਪਹਿਲਾਂ ਹੀ ਭਾਰਤੀ ਭਾਸ਼ਾਵਾਂ ਦੇ 900 ਸ਼ਬਦ ਹਨ। ਹੁਣ ਇਨ੍ਹਾਂ ਵਿਚ 70 ਨਵੇਂ ਸ਼ਬਦਾਂ ਨੂੰ ਜੋੜਿਆ ਗਿਆ ਹੈ। ਡਿਕਸ਼ਨਰੀ ਨੂੰ ਸਾਲ 'ਚ ਚਾਰ ਵਾਰ ਯਾਨੀ ਮਾਰਚ, ਜੂਨ, ਸਤੰਬਰ ਅਤੇ ਦਸੰਬਰ ਵਿਚ ਅਪਡੇਟ ਕੀਤਾ ਜਾਂਦਾ ਹੈ। (ਏਜੰਸੀ)