ਅਕਤੂਬਰ ਦੇ ਅਗਲੇ ਹਫ਼ਤੇ ਤੋਂ ਐਲਾਨੇ ਜਾਣਗੇ ਨੋਬੇਲ ਪੁਰਸਕਾਰ ਜੇਤੂਆਂ ਦੇ ਨਾਂ

ਖ਼ਬਰਾਂ, ਕੌਮਾਂਤਰੀ

ਸਟਾਕਹੋਲਮ: ਦੁਨੀਆ ਦੇ ਵੱਕਾਰੀ ਨੋਬੇਲ ਪੁਰਸਕਾਰਾਂ ਦੇ ਨਾਵਾਂ ਦਾ ਐਲਾਨ ਅਕਤੂਬਰ ਦੇ ਅਗਲੇ ਹਫਤੇ ਯਾਨੀ ਸੋਮਵਾਰ ਤੋਂ ਸ਼ੁਰੂ ਹੋਵੇਗਾ। ਇਸ ਦੀ ਸ਼ੁਰੂਆਤ ਮੈਡੀਸਨ ਪ੍ਰਾਈਜ਼ ਜਿੱਤਣ ਵਾਲੇ ਨਾਵਾਂ ਦੇ ਐਲਾਨ ਨਾਲ ਕੀਤੀ ਜਾਵੇਗੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੋਬੇਲ ਪੁਰਸਕਾਰ ਪਾਉਣ ਵਾਲੇ ਲੋਕਾਂ ਦੇ ਨਾਂ ਦੀ ਸੱਟੇਬਾਜ਼ੀ ਲਗਾਈ ਜਾ ਰਹੀ ਹੈ। 

ਸਟਾਕਹੋਲਮ ਦੇ ਕੈਰਾਲਿਸਕਾ ਇੰਸਟੀਚਿਊਟ ਵਿਚ ਨੋਬੇਲ ਪੁਰਸਕਾਰ ਕਮੇਟੀ ਇਸ ਸੀਜਨ ਦੀ ਸ਼ੁਰੂਆਤ ਮੈਡੀਸਨ ਫੀਲਡ ਵਿਚ ਨੋਬੇਲ ਪੁਰਸਕਾਰ ਜਿੱਤਣ ਵਾਲੇ ਵਿਅਕਤੀਆਂ ਦੇ ਨਾਵਾਂ ਦੇ ਐਲਾਨ ਨਾਲ ਕਰੇਗੀ। ਇਹ ਐਲਾਨ ਸਥਾਨਕ ਸਮੇਂ ਮੁਤਾਬਕ ਸਵੇਰੇ 11:30 ਵਜੇ ਅਤੇ ਭਾਰਤੀ ਸਮੇਂ ਮੁਤਾਬਕ ਦੁਪਹਿਰ 2:30 ਵਜੇ ਹੋਵੇਗਾ।

ਇਸ ਦੌੜ ਵਿਚ ਜਿਨ੍ਹਾਂ ਲੋਕਾਂ ਦੇ ਨਾਂ 'ਤੇ ਜ਼ਿਆਦਾ ਸੱਟੇਬਾਜ਼ੀ ਲਗਾਈ ਜਾ ਰਹੀ ਹੈ, ਉਨ੍ਹਾਂ ਵਿਚ ਅਮਰੀਕਾ ਦੇ ਓਨਕੋਲੌਜਿਸਟ ਡੈਨਿਸ ਸੇਲਮੋਨ ਦਾ ਨਾਂ ਅੱਗੇ ਹੈ ਜਿਨ੍ਹਾਂ ਨੂੰ ਬ੍ਰੈਸਟ ਕੈਂਸਰ ਅਤੇ ਡਰੱਗ ਟ੍ਰੀਟਮੈਂਟ ਹਰਸੇਪਟੀਨ ਨੂੰ ਲੈ ਕੇ ਨੋਬੇਲ ਪੁਰਸਕਾਰ ਦਿੱਤਾ ਜਾ ਸਕਦਾ ਹੈ। ਉੱਥੇ ਅਮਰੀਕਾ ਦੇ ਹੀ ਜੇਮਸ ਐਲੀਸਨ ਵੀ ਇਸ ਦੌੜ ਵਿਚ ਸ਼ਾਮਿਲ ਹਨ ਜਿਨ੍ਹਾਂ ਨੂੰ ਕੈਂਸਰ ਸੈੱਲਜ਼ ਨਾਲ ਲੜਨ ਵਾਲਾ ਇਮਊਨਥੈਰੇਪੀ ਵਿਚ ਸ਼ਾਨਦਾਰ ਕੰਮ ਲਈ ਇਹ ਪੁਰਸਕਾਰ ਮਿਲ ਸਕਦਾ ਹੈ।

ਸਵੀਡਨ ਨੇ ਸੰਭਾਵਨਾ ਜਾਹਿਰ ਕੀਤੀ ਹੈ ਕਿ ਇਸ ਵਾਰੀ ਨੋਬੇਲ ਪ੍ਰਾਈਜ਼ ਹੇਪੇਟਾਈਟਸ ਸੀ ਦੇ ਇਲਾਜ 'ਤੇ ਕੰਮ ਕਰਨ ਵਾਲੇ ਰਾਲਫ ਬਾਰਟੇਂਸਚਲਾਗਰ ਨੂੰ ਦਿੱਤਾ ਜਾ ਸਕਦਾ ਹੈ, ਜੋ ਜਰਮਨੀ ਦੇ ਹਨ। ਇਸ ਦੇ ਨਾਲ ਹੀ ਅਮਰੀਕਾ ਦੇ ਚਰਲਸ ਰਾਈਸ ਅਤੇ ਮਿਚੇਲ ਸੋਫੀਆ ਵੀ ਇਸ ਦੌੜ ਵਿਚ ਹਨ।