ਉਹ ਸਾਲ 1994 ਵਿਚ ਕਾਨੂੰਨੀ ਰੂਪ ਵਿਚ ਇਕ ਸਥਾਈ ਨਿਵਾਸੀ ਬਣੇ। ਉਨ੍ਹਾਂ ਨੂੰ ਸਾਲ 2006 ਵਿਚ ਵੀ ਦੇਸ਼ ਵਿਚੋਂ ਕੱਢਣ ਦੀ ਕਾਰਵਾਈ ਕੀਤੀ ਗਈ ਸੀ ਅਤੇ ਫਰਵਰੀ 2008 ਵਿਚ ਰਿਹਾਅ ਹੋਣ ਤੋਂ ਪਹਿਲਾਂ ਉਨ੍ਹਾਂ ਨੇ 22 ਮਹੀਨੇ ਇਮੀਗਰੇਸ਼ਨ ਹਿਰਾਸਤ ਵਿਚ ਗੁਜਾਰੇ। ਆਈ. ਸੀ. ਈ. ਦੇ ਇਕ ਬੁਲਾਰੇ ਨੇ ਦੱਸਿਆ ਕਿ ਰਗਬੀਰ 'ਤੇ ਇਮੀਗਰੇਸ਼ਨ ਉਲੰਘਣਾ ਦੇ ਇਲਾਵਾ ਧੋਖਾਧੜੀ ਦਾ ਦੋਸ਼ ਹੈ, ਜਿਸ ਨੂੰ ਇਕ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ।