ਅਮਰੀਕਾ 'ਚ ਹੋਈ ਗੋਲੀਬਾਰੀ 'ਚ 9 ਲੋਕਾਂ ਦੀ ਮੌਤ, ਮਾਰਿਆ ਗਿਆ ਹਮਲਾਵਰ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਜ ਟੇਕਸਾਸ ਦੇ ਇੱਕ ਘਰ ਵਿੱਚ ਇੱਕ ਬੰਦੂਕਧਾਰੀ ਨੇ 9 ਲੋਕਾਂ ਦੀ ਜਾਨ ਲੈ ਲਈ। ਮੀਡੀਆ ਰਿਪੋਰਟ ਦੇ ਅਨੁਸਾਰ ਬੰਦੂਕਧਾਰੀ ਨੂੰ ਪੁਲਿਸ ਨੇ ਮਾਰ ਗਿਰਾਇਆ ਹੈ। ਅਮਰੀਕੀ ਮੀਡੀਆ ਦੇ ਅਨੁਸਾਰ, ਇਹ ਘਟਨਾ ਡਲਾਸ ਦੇ ਉਪਨਗਰ ਪਲਾਨਾਂ ਵਿੱਚ ਐਤਵਾਰ ਰਾਤ ਹੋਈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਐਨਐਫਐਲ ਟੀਮ ਡਲਾਸ ਕਾਉਬਾਏ ਦੇ ਪ੍ਰਸ਼ੰਸਕਾਂ ਦੀ ਪਾਰਟੀ ਵਿੱਚ ਘਰੇਲੂ ਵਿਵਾਦ ਦੇ ਕਾਰਨ ਗੋਲੀਬਾਰੀ ਸ਼ੁਰੂ ਹੋਈ।

ਪੁਲਿਸ ਦੇ ਪ੍ਰਵਕਤਾ ਡੇਵਿਡ ਟਿੱਲੇ ਨੇ ਕਿਹਾ ਕਿ ਗੋਲੀਬਾਰੀ ਦੇ ਦੌਰਾਨ ਸ਼ੂਟਰ ਦੀ ਮੌਤ ਜਵਾਬੀ ਹਮਲੇ ਵਿੱਚ ਗੋਲੀ ਚਲਾਉਣ ਵਾਲੇ ਪੁਲਿਸ ਅਧਿਕਾਰੀ ਦੇ ਹੱਥੋਂ ਹੋਈ। ਨਿਊਯਾਰਕ ਟਾਈਮਸ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਘਰ ਤੋਂ 8 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਗੋਲੀਬਾਰੀ ਦੇ ਦੌਰਾਨ ਜਖ਼ਮੀ ਹੋਏ ਦੋ ਹੋਰ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।