ਉਸ ਉੱਤੇ 19 ਸਾਲ ਦੇ ਜੈਕਬ ਕੋਲਮੈਨ ਨੇ ਹਮਲਾ ਕੀਤਾ ਸੀ। ਜੈਕਬ ਗੋਂਜਾਗਾ ਯੂਨੀਵਰਸਿਟੀ 'ਚ ਦਾਖਲਾ ਲੈਣ ਲਈ ਸਿਏਟਲ ਤੋਂ ਸਪੋਕੇਨ ਆਇਆ ਸੀ ਪਰ ਉਸ ਨੂੰ ਦਾਖਲਾ ਨਾ ਮਿਲਿਆ। ਇਸ ਤੋਂ ਬਾਅਦ ਉਹ ਗਗਨਦੀਪ ਦੀ ਟੈਕਸੀ 'ਚ ਸਵਾਰ ਹੋਇਆ ਅਤੇ ਆਪਣੇ ਕਿਸੇ ਦੋਸਤ ਦੇ ਘਰ ਚਲਣ ਨੂੰ ਕਿਹਾ। ਰਸਤੇ 'ਚ ਉਸ ਨੇ ਇਕ ਚਾਕੂ ਖਰੀਦਿਆ ਅਤੇ ਗਗਨਦੀਪ 'ਤੇ ਹਮਲਾ ਕਰ ਦਿੱਤਾ। ਜੈਕਬ ਨੇ ਬਾਅਦ 'ਚ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੂੰ ਉਸ ਨੇ ਦੱਸਿਆ ਕਿ ਉਹ ਸਪੋਕੇਨ ਦੀ ਗੋਂਜਾਗਾ ਯੂਨੀਵਰਸਿਟੀ 'ਚ ਪੜ੍ਹਣਾ ਚਾਹੁੰਦਾ ਸੀ ਪਰ ਦਾਖਲਾ ਨਾ ਮਿਲਣ ਤੋਂ ਉਦਾਸ ਸੀ।
ਪੁਲਿਸ ਨੂੰ ਹਾਲਾਂਕਿ ਯੂਨੀਵਰਸਿਟੀ 'ਚ ਉਸ ਦੇ ਐਪਲੀਕੇਸ਼ਨ ਦਾ ਰਿਕਾਰਡ ਨਹੀਂ ਮਿਲਿਆ ਹੈ। ਗਗਨਦੀਪ ਜਲੰਧਰ 'ਚ ਰਹਿਣ ਵਾਲੇ ਕਾਂਗਰਸ ਨੇਤਾ ਮਨਮੋਹਨ ਸਿੰਘ ਰਾਜੂ ਦਾ ਭਤੀਜਾ ਸੀ। ਰਾਜੂ ਨੇ ਕਿਹਾ, ਮੇਰਾ ਭਤੀਜਾ ਨਸਲੀ ਹਿੰਸਾ ਦਾ ਸ਼ਿਕਾਰ ਹੋਇਆ ਹੈ। ਗਗਨਦੀਪ ਜਲੰਧਰ ਦੇ ਪ੍ਰੀਤਨਗਰ ਦੇ ਰਹਿਣ ਵਾਲਾ ਸੀ। ਉਹ 2003 'ਚ ਆਪਣੇ ਪਰਿਵਾਰ ਨਾਲ ਵਾਸ਼ਿੰਗਟਨ ਸੂਬੇ ਦੇ ਬੋਨਰ ਕਾਉਂਟੀ ਤੋਂ 100 ਕਿ.ਮੀ. ਦੂਰ ਸਪੋਕੇਨ 'ਚ ਆ ਕੇ ਸੈਂਟਲ ਹੋ ਗਏ ਸਨ।