ਅਮਰੀਕਾ 'ਚ ਪਹਿਲੀ ਵਾਰ ਸਿੱਖ ਔਰਤ ਬਣੀ ਮੇਅਰ

ਖ਼ਬਰਾਂ, ਕੌਮਾਂਤਰੀ

ਨਿਊ ਯਾਰਕ, 30 ਨਵੰਬਰ: ਪ੍ਰੀਤ ਢਡਵਾਲ ਨੂੰ ਅੱਜ ਕੈਲੇਫ਼ੋਰਨੀਆ ਦੇ ਯੂਬਾ ਸਿਟੀ ਦਾ ਮੇਅਰ ਚੁਣ ਲਿਆ ਗਿਆ ਹੈ। ਇਸ ਤਰ੍ਹਾਂ ਉਹ ਸੰਯੁਕਤ ਰਾਜ ਅਮਰੀਕਾ (ਯੂ.ਐਸ.ਏ.) 'ਚ  ਮੇਅਰ ਦੇ ਅਹੁਦੇ ਤਕ ਪਹੁੰਚਣ ਵਾਲੀ ਪਹਿਲੀ ਸਿੱਖ ਔਰਤ ਬਣ ਗਈ ਹੈ। ਢਡਵਾਲ ਨੂੰ ਕੈਲੇਫ਼ੋਰਨੀਆ ਸਿਟੀ ਕੌਂਸਲ ਵਲੋਂ ਨਿਯੁਕਤ ਕੀਤਾ ਗਿਆ ਸੀ ਅਤੇ ਉਹ 5 ਦਸੰਬਰ ਨੂੰ ਅਹੁਦੇ ਦੀ ਸਹੁੰ ਚੁੱਕਣਗੇ। ਭਾਵੇਂ ਯੂ.ਐਸ.ਏ. ਦੇ ਕਈ ਸ਼ਹਿਰਾਂ 'ਚ ਸਿੱਖ ਮੇਅਰ ਬਣੇ ਹਨ ਪਰ ਢਡਵਾਲ ਦੇਸ਼ ਦੀ ਪਹਿਲੀ ਸਿੱਖ ਔਰਤ ਹੈ ਜਿਸ ਨੂੰ ਮੇਅਰ ਚੁਣਿਆ ਗਿਆ ਹੈ। ਪਿੱਛੇ ਜਿਹੇ ਰਵੀ ਭੱਲਾ ਨੂੰ ਵੀ ਨਿਊ ਜਰਸੀ ਦੇ ਹੋਬੋਕੇਨ ਦਾ ਮੇਅਰ ਚੁਣਿਆ ਗਿਆ ਸੀ।