ਅਮਰੀਕਾ ‘ਚ ਟਰਾਂਸਜੈਂਡਰ ਮਰਦ ਨੇ ਦਿੱਤਾ ਬੱਚੇ ਨੂੰ ਜਨਮ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ- ਅਮਰੀਕਾ ‘ਚ ਇਕ ਟਰਾਂਸਜੈਂਡਰ ਮਰਦ ਨੇ ਬੱਚੇ ਨੂੰ ਜਨਮ ਦਿੱਤਾ ਹੈ। ਖਾਸ ਗੱਲ ਇਹ ਕਿ ਉਹ ਪੰਜ ਸਾਲਾਂ ਤੋਂ ਔਰਤ ਵਜੋਂ ਰਹਿ ਰਿਹਾ ਹੈ ਤੇ ਇਹ ਉਨ੍ਹਾਂ ਦਾ ਪਹਿਲਾ ਬੱਚਾ ਹੈ। ਵਿਸਕਾਂਸਿਨ ਦੇ ਰਹਿਣ ਵਾਲੇ 30 ਸਾਲ ਦੇ ਕੇਸੀ ਸੋਲਿਵਨ ਨੂੰ ਦੁਨੀਆ ਦਾ ਅਜਿਹਾ ਪਹਿਲਾ ਸ਼ਖਸ ਮੰਨਿਆ ਜਾ ਰਿਹਾ ਹੈ। 

ਜਿਸ ਨੇ ਔਰਤ ਅਤੇ ਮਰਦ ਦੋਵਾਂ ਦੇ ਤੌਰ ‘ਤੇ ਰਹਿੰਦਿਆਂ ਬੱਚੇ ਨੂੰ ਜਨਮ ਦਿੱਤਾ ਹੈ। ਸੋਲਿਵਨ ਦਾ ਉਨ੍ਹਾਂ ਦੇ ਪਹਿਲੇ ਪਤੀ ਤੋਂ ਇਕ ਬੱਚਾ (ਗ੍ਰੇਸਨ) ਹੈ, ਜੋ ਹੁਣ ਪੰਜ ਸਾਲ ਦਾ ਹੋ ਚੁੱਕਾ ਹੈ। ਗ੍ਰੇਸਨ ਦਾ ਜਨਮ ਜਦੋਂ ਹੋਇਆ ਸੀ, ਉਸ ਸਮੇਂ ਸੋਲਿਵਨ (ਟ੍ਰਾਂਜਿਸ਼ਨ ਤੋਂ ਪਹਿਲਾਂ) ਮਹਿਲਾ ਵਜੋਂ ਰਹਿ ਰਹੇ ਸਨ। 

ਇਸ ਵਾਰ ਬੱਚੇ ਨੂੰ ਜਨਮ ਦਿੰਦੇ ਸਮੇਂ ਉਹ ਸੱਤ ਦਿਨ ਤੱਕ ਲੇਬਰ ਵਿੱਚ ਰਹੇ। ਉਸ ਤੋਂ ਬਾਅਦ ਆਪਰੇਸ਼ਨ ਨਾਲ ਉਨ੍ਹਾਂ ਬੱਚੇ ਨੂੰ ਜਨਮ ਦਿੱਤਾ। ਬੱਚਾ ਬਿਲਕੁਲ ਸਿਹਤਮੰਦ ਹੈ, ਉਸ ਦਾ ਵਜ਼ਨ 3.6 ਕਿਲੋ ਹੈ। ਸੋਲਿਵਨ ਦਾ ਇਹ ਬੱਚਾ ਉਨ੍ਹਾਂ ਦੇ ਪਾਰਟਨਰ ਸਟੀਵਨ (27) ਦਾ ਹੈ। ਸੋਲਿਵਨ ਜਦੋਂ ਪ੍ਰੈਗਨੈਂਟ ਹੋਏ। 

ਉਸ ਸਮੇਂ ਉਨ੍ਹਾਂ ਪੁਰਸ਼ ਹਾਰਮੋਨ ਤੋਂ ਬ੍ਰੇਕ ਲਈ ਹੋਈ ਸੀ। ਅਸਲ ‘ਚ ਚਾਰ ਸਾਲ ਪਹਿਲਾਂ ਸੋਲਿਵਨ ਨੇ ਮਹਿਲਾ ਤੋਂ ਪੁਰਸ਼ ਬਣਨ ਦਾ ਟ੍ਰਾਂਜਿਸ਼ਨ ਸ਼ੁਰੂ ਕੀਤਾ ਸੀ। ਉਸ ਸਮੇਂ ਉਹ ਬਿਜ਼ਨਸ ਸਟੂਡੈਂਟ ਸਨ। ਹੁਣ ਬੱਚੇ ਦੇ ਜਨਮ ਤੋਂ ਬਾਅਦ ਜੋੜੇ ਨੇ ਉਸ ਦੇ ਸੈਕਸ ਦਾ ਖੁਲਾਸਾ ਨਾ ਕਰਨ ਦਾ ਫੈਸਲਾ ਕੀਤਾ ਹੈ। 

ਉਹ ਚਾਹੁੰਦੇ ਹਨ ਕਿ ਵੱਡਾ ਹੋਣ ਤੋਂ ਬਾਅਦ ਬੱਚਾ ਆਪਣੀ ਸੈਕਸੁਅਲਟੀ ਨੂੰ ਲੈ ਕੇ ਖੁਦ ਫੈਸਲਾ ਕਰੇ। ਸੋਲਿਵਨ ਕਹਿੰਦੇ ਹਨ ਕਿ ਜਦੋਂ ਉਹ ਪ੍ਰੈਗਨੈਂਟ ਹੋਏ ਤਾਂ ਲੋਕ ਹੋਰ ਤਰ੍ਹਾਂ ਵੇਖਣ ਲੱਗੇ। 

ਆਨਲਾਈਨ ਉਨ੍ਹਾਂ ਨੂੰ ਗਾਲਾਂ ਵੀ ਦਿੱਤੀਆਂ ਗਈਆਂ, ਪਰ ਉਹ ਫੈਸਲੇ ‘ਤੇ ਡਟੇ ਰਹੇ। ਉਹ ਟਰਾਂਸ-ਪੈਰੰਟਹੁਡ ਨੂੰ ਲੈ ਕੇ ਲੋਕਾਂ ਦੇ ਨਜ਼ਰੀਏ ਨੂੰ ਬਦਲਣਾ ਚਾਹੁੰਦੇ ਸਨ।