ਅਮਰੀਕਾ ਦੇ ਹਿਊਸਟਨ 'ਚ ਕੈਮੀਕਲ ਪਲਾਂਟ 'ਚ ਹੋਏ ਦੋ ਧਮਾਕੇ

ਖ਼ਬਰਾਂ, ਕੌਮਾਂਤਰੀ

ਟੈਕਸਾਸ: ਅਮਰੀਕਾ ਦੇ ਹਿਊਸਟਨ ਦੇ ਨੇੜੇ ਅਰਕੇਲਾ ਕੈਮੀਕਲ ਪਲਾਂਟ 'ਚ ਦੋ ਧਮਾਕੇ ਹੋਣ ਦੀ ਖ਼ਬਰ ਮਿਲੀ ਹੈ। ਕੰਪਨੀ ਦੇ ਮਾਲਿਕ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਹ ਪਲਾਂਟ ਦੁਨੀਆ ਦੇ ਸਭ ਤੋਂ ਵੱਡੇ ਕੈਮੀਕਲ ਪਲਾਂਟ 'ਚੋਂ ਇਕ ਹੈ। ਹਿਊਸਟਨ ਤੋਂ ਕਰੀਬ 20 ਮੀਲ ਦੂਰ ਕ੍ਰੋਸਬੀ ਸਥਿੱਤ ਅ੍ਰਕੇਮਾ ਗਰੁੱਪ ਦੇ ਇਸ ਪਲਾਂਟ 'ਚ ਧਮਾਕੇ ਦੇ ਬਾਅਦ ਅੱਗ ਲੱਗ ਗਈ।

'ਹਰੀਕੇਨ ਹਾਕਵੇ' ਤੇ ਹੜ੍ਹ ਨਾਲ ਜੂਝ ਰਹੇ ਹਿਊਸਟਨ ਦੇ ਨੇੜੇ ਇਸ ਕੈਮੀਕਲ ਪਲਾਂਟ 'ਚ ਹੋਏ ਦੋ ਧਮਾਕਿਆਂ ਨੇ ਬੜੀ ਮੁਸ਼ਕਿਲ ਖੜੀ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਹੜ੍ਹ ਦੇ ਕਾਰਨ ਇਹ ਧਮਾਕੇ ਹੋਏ ਹਨ। ਫਰਾਂਸ ਦੀ ਕੰਪਨੀ ਅਰਕੇਮਾ ਨੇ ਕਿਹਾ ਹੈ ਕਿ ਹੜ੍ਹ ਨੂੰ ਲੈ ਕੇ ਬਿਹਤਰ ਤਿਆਰੀ ਕੀਤੀ ਗਈ ਸੀ ਪਰ ਇਸ ਵਾਰ ਉਮੀਦ ਤੋਂ ਜ਼ਿਆਦਾ ਮੀਂਹ ਪਿਆ ਹੈ। ਲਿਹਾਜ਼ਾ ਕੈਮੀਕਲ ਉਪਕਰਨਾਂ ਨੂੰ ਰੈਫਰੀਜਰੇਟ ਕਰਨ ਦੀ ਸਮਰੱਥਾ ਖਤਮ ਹੋ ਗਈ ਤੇ ਧਮਾਕਾ ਹੋ ਗਿਆ।

ਅਮਰੀਕਾ ਦੇ ਐਮਰਜੰਸੀ ਵਰਕਰਸ ਨੇ ਦੱਸਿਆ ਕਿ ਕੈਮੀਕਲ ਪਲਾਂਟ 'ਚ ਦੋ ਧਮਾਕੇ ਹੋਏ ਹਨ ਤੇ ਇਸ ਤੋਂ ਪਹਿਲਾਂ ਹੀ ਕੰਪਨੀ ਨੇ ਧਮਾਕਾ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਸੀ। ਕੰਪਨੀ ਨੇ ਪਹਿਲਾਂ ਹੀ ਕਿਹਾ ਸੀ ਕਿ ਭਾਰੀ ਮੀਂਹ ਕਾਰਨ ਇਸ ਤੋਂ ਬਚਣ ਦਾ ਕੋਈ ਰਸਤਾ ਨਹੀਂ ਹੈ। ਧਮਾਕੇ ਤੋਂ ਪਹਿਲਾਂ ਇਕ ਪੁਲਿਸ ਕਰਮਚਾਰੀ ਨੂੰ ਸਾਹ ਲੈਣ 'ਚ ਦਿੱਕਤ ਦੇ ਚੱਲਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਹੋਰ ਕਈ ਲੋਕ ਕੈਮੀਕਲ ਦੇ ਖਤਰੇ ਦੇ ਚੱਲਦੇ ਹਸਪਤਾਲ 'ਚ ਦਾਖਲ ਹੋਏ ਹਨ। 

ਉੱਥੇ ਪਲਾਂਟ 'ਚ ਅਜੇ ਹੋਰ ਧਮਾਕੇ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ। ਇਸ ਦੇ ਕਾਰਨ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਤੋਂ ਹੀ ਪਲਾਂਟ 'ਚ ਉਤਪਾਦਨ ਬੰਦ ਕਰ ਦਿੱਤਾ ਗਿਆ ਸੀ। ਇਸ ਪਲਾਂਟ 'ਚ ਓਰਗੈਨਿਕ ਪੈਰੋਕਸਾਈਡ ਦਾ ਉਤਪਾਦਨ ਹੁੰਦਾ ਹੈ, ਜਿਸ ਦਾ ਇਸਤੇਮਾਲ ਕਿਚਨ ਕਾਉਂਟਰਟਾਪਸ, ਕੱਪ, ਪਲੇਟ ਤੇ ਪੀਵੀਸੀ ਪਾਈਪਿੰਗ ਬਣਾਉਣ 'ਚ ਕੀਤਾ ਜਾਂਦਾ ਹੈ। ਉੱਥੇ ਹੜ੍ਹ ਦੇ ਕਾਰਨ ਹਿਊਸਟਨ 'ਚ ਘੱਟ ਤੋਂ ਘੱਟ 37 ਲੋਕਾਂ ਦੀ ਮੌਤ ਹੋ ਗਈ ਹੈ।