ਅਮਰੀਕਾ ਦੇ ਈਰੀ ਸ਼ਹਿਰ 'ਚ ਬਰਫ਼ੀਲੇ ਤੂਫ਼ਾਨ ਨੇ ਤੋੜਿਆ ਰੀਕਾਰਡ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ, 27 ਦਸੰਬਰ : ਅਮਰੀਕਾ ਦੇ ਉਤਰੀ ਪੂਰਬੀ ਸ਼ਹਿਰ ਈਰੀ ਵਿਚ ਪਿਛਲੇ 48 ਘੰਟੇ ਦੀ ਮਿਆਦ ਵਿਚ ਰੀਕਾਰਡ 5 ਫੁੱਟ (1.5 ਮੀਟਰ) ਬਰਫ਼ ਪਈ, ਜਿਸ ਨਾਲ ਲੋਕਾਂ ਦਾ ਵ੍ਹਾਈਟ ਕ੍ਰਿਸਮਸ ਦਾ ਸੁਪਨਾ ਇਕ ਬੁਰੇ ਸੁਪਨੇ ਵਿਚ ਬਦਲ ਗਿਆ ਅਤੇ ਅਧਿਕਾਰੀਆਂ ਨੂੰ ਐਮਰਜੈਂਸੀ ਸਥਿਤੀ ਦੀ ਘੋਸ਼ਣਾ ਕਰਨੀ ਪਈ। ਮੌਸਮ ਵਿਗਿਆਨੀਆਂ ਨੇ ਦਸਿਆ ਕਿ ਉਤਰੀ ਅਮਰੀਕਾ ਦੀਆਂ ਵੱਡੀਆਂ ਝੀਲਾਂ ਵਿਚੋਂ ਇਕ ਝੀਲ ਈਰੀ ਨੇੜੇ ਕ੍ਰਿਸਮਸ ਦੇ ਦਿਨ ਸੋਮਵਾਰ ਦੀ ਸ਼ਾਮ 5 ਵਜੇ ਤੋਂ ਮੰਗਲਵਾਰ ਤਕ 58 ਇੰਚ ਬਰਫ਼ ਪਈ ਅਤੇ ਬਰਫ਼ੀਲੀ ਹਵਾਵਾਂ ਚੱਲੀਆਂ।
ਸਥਾਨਕ ਲੋਕਾਂ ਨੇ ਬਰਫ਼ ਨਾਲ ਲਿਪਟੀਆਂ ਕੁੱਝ ਵਸਤੂਆਂ ਦੀਆਂ ਤਸਵੀਰਾਂ ਨੂੰ ਵੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ। ਪ੍ਰਤੀ ਘੰਟੇ 1 ਇੰਚ ਜਾਂ 2 ਇੰਚ ਹੋਰ ਬਰਫ਼ਬਾਰੀ ਹੋਣ ਦਾ

 ਅੰਦਾਜ਼ਾ ਜਤਾਇਆ ਗਿਆ ਹੈ, ਇਸ ਲਈ ਨਿਵਾਸੀਆਂ ਨੂੰ ਜਦੋਂ ਤਕ ਜ਼ਰੂਰਤ ਨਾ ਹੋਵੇ ਸੜਕਾਂ 'ਤੇ ਨਾ ਉਤਰਣ ਦੀ ਚਿਤਾਵਨੀ ਦਿਤੀ ਗਈ ਹੈ। ਲੋਕਾਂ ਨੂੰ ਬਾਹਰ ਨਿਕਲਣ ਲਈ ਰੱਸੀਆਂ, ਫਲੈਸ਼ ਲਾਈਟਸ ਅਤੇ ਖੁਰਪਾ ਸਮੇਤ ਐਮਰਜੈਂਸੀ ਕਿੱਟਸ ਨਾਲ ਲੈ ਕੇ ਜਾਣ ਦੀ ਸਲਾਹ ਦਿਤੀ ਗਈ ਹੈ। ਪੈਨਸਿਲਵੇਨੀਆ ਦੇ ਗਵਰਨਰ ਟਾਮ ਵੋਲਫ ਨੇ ਇਕ ਬਿਆਨ ਵਿਚ ਘੋਸ਼ਣਾ ਕੀਤੀ ਕਿ ਫ਼ੌਜੀ ਵਾਹਨਾਂ ਨਾਲ ਐਮਰਜੈਂਸੀ ਸੇਵਾਵਾਂ ਮੁਹਈਆ ਕਰਵਾਉਣ ਲਈ ਸਥਾਨਕ ਸਹਾਇਤਾ ਏਜੰਸੀਆਂ ਦੀ ਮਦਦ ਲਈ ਮਨਜ਼ੂਰੀ ਦਿਤੀ ਗਈ ਹੈ। ਰਾਸ਼ਟਰੀ ਮੌਸਮ ਸੇਵਾ ਦੇ ਅੰਕੜੇ ਮੁਤਾਬਕ ਬੀਤੀ 25 ਦਸੰਬਰ ਨੂੰ 43 ਇੰਚ (86 ਸੈਂਟੀਮੀਟਰ) ਬਰਫ਼ ਪਈ ਜੋ ਕਿ ਇਕ ਰੀਕਾਰਡ ਹੈ। ਇਸ ਤੋਂ ਪਹਿਲਾਂ 22 ਨਵੰਬਰ 1956 ਨੂੰ 20 ਇੰਚ (51 ਸੈਂਟੀਮੀਟਰ) ਬਰਫ਼
ਪਈ ਸੀ।     (ਪੀ.ਟੀ.ਆਈ.