ਅਮਰੀਕਾ ਦੇ ਜੰਗਲਾਂ 'ਚ ਅੱਗ, ਹਰ ਪਾਸੇ ਤਬਾਹੀ ਦੀਆਂ ਹੌਲਨਾਕ ਤਸਵੀਰਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਜੰਗਲਾਂ 'ਚ ਅੱਗ, ਹਰ ਪਾਸੇ ਤਬਾਹੀ ਦੀਆਂ ਹੌਲਨਾਕ ਤਸਵੀਰਾਂ

ਅਮਰੀਕਾ ਦੇ ਜੰਗਲਾਂ 'ਚ ਅੱਗ, ਹਰ ਪਾਸੇ ਤਬਾਹੀ ਦੀਆਂ ਹੌਲਨਾਕ ਤਸਵੀਰਾਂ

 

ਇਹ ਤਸਵੀਰਾਂ ਅਮਰੀਕਾ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਦੀਆਂ ਹਨ।
 
 

 

 

 
ਜੰਗਲਾਂ ਵਿੱਚ ਲੱਗੀ ਅੱਗ ਕਾਰਨ ਲਾਸ ਏਂਜਲਸ ਤੇ ਕੈਲੇਫੋਰਨੀਆ ਵਰਗੇ ਸ਼ਹਿਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

 

 

 

 

 
ਅੱਗ ਨਾਲ ਅਮਰੀਕਾ ਦੇ ਸਭ ਤੋਂ ਵਿਅਸਤ ਸ਼ਾਹਰਾਹ ਯਾਨੀ 405 ਫ੍ਰੀਵੇਅ 'ਤੇ ਲੱਖਾਂ ਵਾਹਨ ਪ੍ਰਭਾਵਿਤ ਹੋਏ ਹਨ।
 
 

 
ਇਸ ਮਾਰਗ 'ਤੇ ਰੋਜ਼ਾਨਾ 4,00,000 ਵਾਹਨ ਗੁਜ਼ਰਦੇ ਹਨ, ਜੰਗਲ ਦੀ ਅੱਗ ਕਾਰਨ ਜਿਨ੍ਹਾਂ ਦੀ ਰਫਤਾਰ ਨੂੰ ਬਰੇਕਾਂ ਲੱਗ ਗਈਆਂ ਹਨ।

 

 

 

 
ਅੱਗ ਨੇ ਇੰਨੀ ਤਬਾਹੀ ਕੀਤੀ ਹੈ ਕਿ ਇਸ ਫ੍ਰੀਵੇਅ ਤੋਂ ਗੁਜ਼ਰਨ ਵਾਲੀਆਂ ਕਾਰਾਂ ਦੇ ਡਰਾਈਵਰ ਸੁਆਹ ਦੇ ਵਰ੍ਹਦੇ ਮੀਂਹ ਵਿੱਚ ਆਪਣੇ ਵਾਹਨਾਂ ਨੂੰ ਕੀੜੀ ਦੀ ਚਾਲੇ ਤੋਰ ਰਹੇ ਹਨ।
 
 

 
ਇਸ ਅੱਗ ਕਾਰਨ ਜਿੱਥੇ 65,000 ਏਕੜ ਦਾ ਜੰਗਲੀ ਇਲਾਕਾ ਬਰਬਾਦ ਹੋ ਗਿਆ ਹੈ, ਉੱਥੇ 150 ਤੋਂ ਜ਼ਿਆਦਾ ਇਮਾਰਤਾਂ ਵੀ ਨੁਕਸਾਨੀਆਂ ਗਈਆਂ ਹਨ।

 

 

 

 
ਜਾਣਕਾਰੀ ਮਿਲੀ ਹੈ ਕਿ ਇਸ ਅੱਗ ਕਾਰਨ ਘੱਟੋ-ਘੱਟ 12,000 ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
 
 

 
ਇਸ ਅੱਗ ਨੂੰ ਅਮਰੀਕਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਅੱਗ ਦੱਸਿਆ ਜਾ ਰਿਹਾ ਆਮ ਤੌਰ 'ਤੇ ਕੈਲੇਫੋਰਨੀਆ ਵਿੱਚ ਅਕਤੂਬਰ ਦੇ ਮਹੀਨੇ ਵਿੱਚ ਅਜਿਹੀ ਅੱਗ ਭੜਕਦੀ ਹੈ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਅਜਿਹਾ ਗਲੋਬਲ ਵਾਰਮਿੰਗ ਕਾਰਨ ਵਾਪਰਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਹਾਲਾਤ ਹੋਰ ਵੀ ਬਦਤਰ ਹੁੰਦੇ ਜਾ ਰਹੇ ਹਨ

 
 

ਅੱਗ ਤੋਂ ਹੋਈ ਤਬਾਹੀ ਦਾ ਮੰਜ਼ਰ ਅਜਿਹਾ ਹੈ ਕਿ ਇਸ ਨੂੰ ਕਈ ਕਿਲੋਮੀਟਰ ਦੂਰ ਤੋਂ ਹੀ ਵੇਖਿਆ ਜਾ ਸਕਦਾ ਹੈ। ਦੂਜੇ ਸ਼ਹਿਰਾਂ ਦੇ ਲੋਕ ਵੀ ਅੱਗ ਦੀਆਂ ਲਪਟਾਂ ਵੇਖ ਰਹੇ ਹਨ
 
 

 

 
ਹਵਾ ਦੀ ਗੁਣਵੱਤਾ ਬਾਰੇ ਵੀ ਲੋਕਾਂ ਨੂੰ ਸਾਵਧਾਨ ਕਰ ਦਿੱਤਾ ਗਿਆ ਹੈ। ਕਿਹਾ ਗਿਆ ਹੈ ਕਿ ਅੱਗ ਤੋਂ ਪੈਦਾ ਹੋਈ ਜ਼ਹਿਰੀਲੀ ਹਵਾ ਗੰਭੀਰ ਬਿਮਾਰੀਆਂ ਨੂੰ ਜਨਮ ਦੇ ਸਕਦੀ ਹੈ। ਇਸ ਲਈ ਲੋਕਾਂ ਨੂੰ ਆਪਣਾ ਬੰਦੋਬਸਤ ਕਰਨ ਲਈ ਵੀ ਕਿਹਾ ਹੈ।