ਅਮਰੀਕਾ ਦੀ ਭਾਰਤ ਨੂੰ ਧਮਕੀ, ਅਮਰੀਕਨ ਕੰਪਨੀ 'ਤੇ ਟੈਕਸ ਲਾਇਆ ਤਾਂ ਅਸੀਂ ਵੀ ਜਵਾਬ ਦੇਵਾਂਗੇ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਅਤੇ ਭਾਰਤ ਵਰਗੇ ਦੇਸ਼ਾਂ ਨੂੰ ਅਮਰੀਕੀ ਟੈਰਿਫ ਦੇ ਅਨੁਸਾਰ ਨਾ ਚਲਣ 'ਤੇ ਜਵਾਬੀ ਟੈਕਸ ਲਗਾਉਣ ਦੀ ਧਮਕੀ ਦਿਤੀ ਹੈ। ਟਰੰਪ ਭਾਰਤ ਵਿਚ ਹਾਰਲੇ ਡੇਵਿਡਸਨ ਬਾਈਕ 'ਤੇ ਲਗਾਏ ਜਾ ਰਹੇ 50 ਫ਼ੀ ਸਦੀ ਡਿਊਟੀ ਨੂੰ ਲੈ ਕੇ ਕਾਫ਼ੀ ਨਾਰਾਜ਼ ਹਨ ਅਤੇ ਪਿਛਲੇ ਦਿਨੀਂ ਇਸ ਵਿਰੁਧ ਕਈ ਵਾਰ ਬੋਲ ਚੁਕੇ ਹਨ। ਹਾਰਲੇ ਡੇਵਿਡਸਨ ਇਕ ਅਮਰੀਕੀ ਕੰਪਨੀ ਹੈ ਅਤੇ ਭਾਰਤ ਵਿਚ ਇਸ ਦੇ ਮੋਟਰਸਾਈਕਲ ਦੀ ਕਾਫ਼ੀ ਵਿਕਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਚੀਨ ਸਾਡੇ 'ਤੇ 25 ਫ਼ੀ ਸਦੀ ਚਾਰਜ ਲਗਾਵੇਗਾ ਅਤੇ ਭਾਰਤ 75 ਫ਼ੀ ਸਦੀ ਚਾਰਜ ਕਰੇਗਾ ਤਾਂ ਅਸੀਂ ਵੀ ਇਸ ਦੇ ਜਵਾਬ ਵਿਚ ਉਨਾ ਹੀ ਟੈਕਸ ਲਾਵਾਂਗੇ।

ਵਧਾ ਦਿਤੀ ਆਯਾਤ ਡਿਊਟੀ : ਸਟੀਲ 'ਤੇ 25 ਫ਼ੀ ਸਦੀ ਅਤੇ ਐਲੂਮੀਨੀਅਮ 'ਤੇ 10 ਫ਼ੀ ਸਦੀ ਆਯਾਤ ਡਿਊਟੀ ਲਗਾਈ