ਵਾਸ਼ਿੰਗਟਨ, 7 ਨਵੰਬਰ: ਸਿੱਖ ਧਰਮ ਦੇ ਸੰਸਥਾਪਕ ਅਤੇ ਸਾਰੀ ਦੁਨੀਆਂ ਨੂੰ ਸਹੀ ਰਾਹ 'ਤੇ ਤੋਰਨ ਲਈ ਚਾਰ ਉਦਾਸੀਆਂ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 350ਵਾਂ ਪ੍ਰਕਾਸ਼ ਪੁਰਬ ਅਮਰੀਕਾ ਵਿਚ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਅਮਰੀਕਾ ਵਿਚ ਸੰਗੀਤ ਸਮਾਗਮ ਕਰਵਾਇਆ ਗਿਆ। ਇਸ ਸਾਲ ਚਾਰ ਨਵੰਬਰ ਨੂੰ ਦੁਨੀਆਂ ਦੇ ਜ਼ਿਆਦਾਤਰ ਹਿੱਸਿਆਂ ਵਿਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਰਾਜ ਅਕਾਦਮੀ ਵਲੋਂ ਕਰਵਾਏ ਗਏ ਸੰਗੀਤ
ਸਮਾਗਮ ਤੋਂ ਪਹਿਲਾਂ ਪੈਨਲ ਡਿਸਕਸ਼ਨ ਦੌਰਾਨ ਅਮਰੀਕਾ ਵਿਚ ਭਾਰਤੀ ਅੰਬੈਸੇਡਰ ਨਵਤੇਜ ਸਿੰਘ ਸਰਨਾ ਨੇ ਕਿਹਾ ਕਿ ਬਾਬੇ ਨਾਨਕ ਦੇ ਉਪਦੇਸ਼ ਸਾਰੀ ਦੁਨੀਆਂ ਲਈ ਹੀ ਅਹਿਮ ਹਨ। ਸੰਗੀਤ ਸਮਾਗਮ ਵਿਚ ਭਾਰਤੀ-ਅਮਰੀਕੀ ਕਾਂਗਰਸਮੈਨ ਰੋ ਖੰਨਾ ਨੇ ਵੀ ਹਿੱਸਾ ਲਆ। ਇਸ ਸਮਾਗਮ ਵਿਚ ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ਤੋਂ ਸਿੱਖਾਂ ਨੇ ਹਿੱਸਾ ਲਿਆ। ਸਮਾਗਮ ਵਿਚ ਨਵਤੇਜ ਸਿੰਘ ਸਰਨਾ ਨੇ ਕਿਹਾ ਕਿ ਗੁਰੂ ਨਾਨਕ ਜੀ ਦੀਆਂ ਸਿਖਿਆਵਾਂ ਦੁਨੀਆਂ ਦੇ ਹਰ ਵਿਅਕਤੀ ਲਈ ਅਹਿਮ ਥਾਂ ਰਖਦੀਆਂ ਹਨ। (ਪੀ.ਟੀ.ਆਈ.)