ਅਮਰੀਕੀ ਵਿਦੇਸ਼ ਮੰਤਰੀ ਟਿਲਰਸਨ ਅਗਲੇ ਹਫਤੇ ਭਾਰਤ ਤੇ ਪਾਕਿਸਤਾਨ ਦਾ ਕਰਨਗੇ ਦੌਰਾ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ: ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਅਗਲੇ ਹਫਤੇ 5 ਦੇਸ਼ਾਂ ਦੀ ਆਪਣੀ ਵਿਦੇਸ਼ ਯਾਰਤਾ ਦੌਰਾਨ ਭਾਰਤ ਅਤੇ ਪਾਕਿਸਤਾਨ ਦਾ ਦੌਰਾ ਕਰਨਗੇ। ਟਿਲਰਸਨ ਦੀ ਇਕ ਹਫਤੇ ਦੀ ਵਿਦੇਸ਼ ਯਾਤਾਰਾ ਸ਼ੁੱਕਰਵਾਰ ਨੂੰ ਸ਼ੁਰੂ ਹੋਵੇਗੀ। ਸਭ ਤੋਂ ਪਹਿਲਾਂ ਉਹ ਸਾਊਦੀ ਅਰਬ ਜਾਣਗੇ, ਉਹ ਸਾਊਦੀ ਅਰਬ ਅਤੇ ਇਰਾਕ ਦੀਆਂ ਸਰਕਾਰਾਂ ਵਿਚਕਾਰ ਕੋਆਰਡੀਨੇਸ਼ਨ ਕੌਂਸਲਲ ਦੀ ਬੈਠਕ ਵਿਚ ਸ਼ਾਮਲ ਹੋਣਗੇ। 

ਸਾਊਦੀ ਅਰਬ ਤੋਂ ਬਾਅਦ ਉਹ ਕਤਰ ਜਾਣਗੇ, ਜਿਸ ਤੋਂ ਬਾਅਦ ਉਹ ਪਾਕਿਸਤਾਨ ਪਹੁੰਚਣਗੇ। ਵਿਦੇਸ਼ ਮੰਤਰਾਲਾ ਦੀ ਪ੍ਰਵਕਤਾ ਹੀਥਰ ਨਾਰਤ ਨੇ ਕਿਹਾ ਕਿ ਟਿਲਰਸਨ ਆਪਣੇ ਭਾਰਤ ਪਰਵਾਸ ਦੌਰਾਨ ਦੋਵਾਂ ਦੇਸ਼ਾਂ ਦੀ ਰਣਨੀਤਕ ਸਾਂਝੇਦਾਰੀ ਅਤੇ ਸੁਰੱਖਿਆ ਅਤੇ ਖੁਸ਼ਹਾਲੀ ਉੱਤੇ ਤਾਲਮੇਲ ਨੂੰ ਮਜਬੂਤ ਕਰਨ ਨੂੰ ਲੈ ਕੇ ਭਾਰਤੀ ਨੇਤਾਵਾਂ ਨਾਲ ਗੱਲਬਾਤ ਕਰਨਗੇ।

ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਭਾਰਤ ਨਾਲ ਜੁੜੀ ਨੀਤੀ ਨੂੰ ਲੈ ਕੇ ਦਿੱਤੇ ਗਏ ਆਪਣੇ ਪਹਿਲੇ ਭਾਸ਼ਣ ਵਿਚ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਭਾਰਤ ਅਤੇ ਅਮਰੀਕਾ ਵਿਚਕਾਰ ਅਗਲੇ 100 ਸਾਲ ਦੇ ਰਿਸ਼ਤਿਆਂ ਦੀ ਸਥਿਤੀ ਅਤੇ ਦਿਸ਼ਾ ਤੈਅ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਟਿਲਰਸਨ ਦੇ ਇਸ ਸੰਬੋਧਨ ਦੇ ਕਈ ਸਰੋਤਾ () ਹਨ ਜਿਨ੍ਹਾਂ ਵਿਚ ਚੀਨ ਵੀ ਸ਼ਾਮਲ ਹੈ। 

ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ,''ਨਿਸ਼ਚਿਤ ਤੌਰ ਉੱਤੇ ਚੀਨ ਇਸ ਸੰਬੋਧਨ ਦਾ ਇਕ ਸਰੋਤਾ ਹੈ ਪਰ ਇਹ ਅਜਿਹਾ ਭਾਸ਼ਣ ਹੈ ਜਿਸ ਦੇ ਬਾਰੇ ਵਿਚ ਅਸੀਂ ਉਮੀਦ ਕਰਦੇ ਹਾਂ ਕਿ ਭਾਰਤ-ਪ੍ਰਸ਼ਾਂਤ ਖੇਤਰ ਦੇ ਸਾਰੇ ਦੇਸ਼ ਇਸ ਨੂੰ ਗੰਭੀਰਤਾ ਨਾਲ ਲੈਣਗੇ।'' ਟਿਲਰਸਨ ਦੇ ਸੰਬੋਧਨ ਤੋਂ ਬਾਅਦ ਅਧਿਕਾਰੀ ਨੇ ਇਹ ਟਿੱਪਣੀ ਕੀਤੀ।

ਅਮਰੀਕੀ ਵਿਦੇਸ਼ ਮੰਤਰੀ ਨੇ ਆਪਣੇ ਸੰਬੋਧਨ ਵਿਚ ਭਾਰਤ ਨੂੰ ਅਮਰੀਕਾ ਲਈ ਇਕ ਮੌਕਾ ਕਰਾਰ ਦਿੱਤਾ ਹੈ। ਇਸ ਦੌਰਾਨ ਟਿਲਰਸਨ ਨੇ ਕਿਹਾ ਕਿ ਇਕ ਸਥਾਈ ਅਤੇ ਸ਼ਾਂਤੀਪੂਰਨ ਅਫਗਾਨਿਸਤਾਨ ਨਾਲ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਲਈ ਬਿਹਤਰ ਸਥਿਤੀ ਬਣਾਉਣ ਵਿਚ ਮਦਦ ਮਿਲੇਗੀ। ਉਨ੍ਹਾਂ ਯੁੱਧ ਪ੍ਰਭਾਵਿਤ ਅਫਗਾਨਿਸਤਾਨ ਵਿਚ ਅਮਰੀਕੀ ਉਦੇਸ਼ਾਂ ਨੂੰ ਹਾਸਲ ਕਰਨ ਲਈ ਭਾਰਤ ਅਤੇ ਪਾਕਿਸਤਾਨ ਨੂੰ ਅਹਿਮ ਦੱਸਿਆ। 

ਅਮਰੀਕਾ ਦੇ ਚੋਟੀ ਦੇ ਥਿੰਕ ਟੈਂਕ ਸੀ.ਐਸ.ਆਈ.ਐਸ ਵਿਚ ਭਾਰਤ ਨਾਲ ਜੁੜੀ ਨੀਤੀ ਉੱਤੇ ਆਪਣੇ ਸੰਬੋਧਨ ਵਿਚ ਟਿਲਰਸਨ ਨੇ ਕਿਹਾ ਕਿ ਇਕ ਵਾਰ ''ਸਥਿਰ ਅਤੇ ਸ਼ਾਂਤੀਪੂਰਨ ਅਫਗਾਨਿਸਤਾਨ'' ਦਾ ਉਦੇਸ਼ ਪੂਰਾ ਹੋ ਜਾਵੇ ਤਾਂ ਪਾਕਿਸਤਾਨ ਦੀ ਭਵਿੱਖ ਦੀ ਸਥਿਰਤਾ ਉੱਤੇ ਮੰਡਰਾਉਣ ਵਾਲੇ ਵੱਡੇ ਖਤਰੇ ਵੀ ਖਤਮ ਹੋ ਜਾਣਗੇ, ਜਿਸ ਨਾਲ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਲਈ ਬਿਹਤਰ ਸਥਿਤੀ ਪੈਦਾ ਹੋ ਸਕੇਗੀ।