ਆਪਣੀ ਕਾਰ ਗਲਤ ਤਰੀਕੇ ਨਾਲ ਕੀਤੀ ਸਾਫ਼ ਤਾਂ ਹੋ ਸਕਦੀ ਹੈ ਜੇਲ੍ਹ

ਖ਼ਬਰਾਂ, ਕੌਮਾਂਤਰੀ

ਆਪਣੀ ਕਾਰ ਗਲਤ ਤਰੀਕੇ ਨਾਲ ਸਾਫ਼ ਕਰਨ ਲਈ ਤੁਹਾਨੂੰ ਜੇਕਰ ਜੇਲ੍ਹ ਹੋ ਜਾਵੇ ਤਾਂ ਕੀ ਕਰੋਗੇ ? ਜੀ ਹਾਂ , ਤੁਸੀਂ ਠੀਕ ਸੁਣਿਆ। ਇੰਗਲੈਂਡ ਵਿੱਚ ਇੱਕ ਅਜਿਹਾ ਕਾਨੂੰਨ ਹੈ , ਜਿਸ ਵਿੱਚ ਕਾਰ ਸਾਫ਼ ਕਰਦੇ ਵਕਤ ਜੇਕਰ ਤੁਸੀ ਲਾਪਰਵਾਹੀ ਕਰਦੇ ਹੋ, ਤਾਂ ਤੁਹਾਨੂੰ ਜੁਰਮਾਨਾ ਭਰਨ ਦੇ ਨਾਲ -ਨਾਲ ਜੇਲ੍ਹ ਵੀ ਜਾਣਾ ਪੈ ਸਕਦਾ ਹੈ।

ਜਾਣੋ ਕੀ ਕਹਿੰਦੇ ਹਨ ਕਾਨੂੰਨ

ਇਸ ਕਾਨੂੰਨ ਦੇ ਮੁਤਾਬਿਕ ਕਾਰ ਦਾ ਮਾਲਕ ਹਮੇਸ਼ਾ ਆਪਣੀ ਕਾਰ ਲਈ ਜ਼ਿੰਮੇਵਾਰ ਹੁੰਦਾ ਹੈ। ਜਿਆਦਾ ਠੰਡ ਦੇ ਮੌਸਮ ਵਿੱਚ ਕਾਰ ਉੱਤੇ ਜਮੀ ਹੋਈ ਬਰਫ ਨੂੰ ਹਟਾਉਂਦੇ ਹੋਏ ਜੇ ਕੋਈ ਲਾਪਰਵਾਹੀ ਕਰਦਾ ਹੈ, ਤਾਂ ਵੀ ਇਹ ਉਸਦੀ ਜ਼ਿੰਮੇਵਾਰੀ ਹੋਵੇਗੀ। ਆਮਤੌਰ ਉੱਤੇ ਅਜਿਹਾ ਕਰਦੇ ਸਮੇਂ ਲੋਕ ਕਾਰ ਦਾ ਇੰਜਣ ਚਾਲੂ ਕਰਕੇ ਛੱਡ ਜਾਂਦੇ ਹਨ , ਜਿਸਨੂੰ ਦੋਸ਼ ਮੰਨਿਆ ਗਿਆ ਹੈ। 

ਕਾਨੂੰਨ ਦੇ ਮੁਤਾਬਕ ਕਾਰ ਚਾਲੂ ਕਰਕੇ ਛੱਡ ਜਾਣ ਨਾਲ ਕਈ ਤਰ੍ਹਾਂ ਦੀ ਦੁਰਘਟਨਾ ਹੋ ਸਕਦੀ ਹੈ।ਤੁਹਾਨੂੰ ਦੱਸ ਦਈਏ , ਕਿ ਇੰਗਲੈਂਡ ਵਿੱਚ ਕਾਰਾਂ ਉੱਤੇ ਜਮੀ ਬਰਫ ਹਟਾਉਣ ਲਈ ਲੋਕ ਇੰਜਣ ਦੀ ਗਰਮੀ ਦਾ ਇਸਤੇਮਾਲ ਕਰਦੇ ਰਹੇ ਹਨ । ਪਰ ਕਈ ਲੋਕ ਇੰਜਣ ਚਾਲੂ ਛੱਡਕੇ ਆਪਣੇ ਕੰਮ ਵਿੱਚ ਬਿਜ਼ੀ ਹੋ ਜਾਂਦੇ ਜਿਸਦੇ ਨਾਲ ਕਈ ਤਰ੍ਹਾਂ ਦੀਆਂ ਦੁਰਘਟਨਾਵਾਂ ਹੁੰਦੀਆਂ ਹਨ ਅਤੇ ਚੋਰੀ ਵੀ ਹੋ ਚੁੱਕੀ ਹੈ। 

ਇਸ ਦੇ ਚਲਦੇ ਇਸ ਕਾਨੂੰਨ ਨੂੰ ਬਣਾਇਆ ਗਿਆ ਸੀ । ਇਸ ਤੋਂ ਪਹਿਲਾ ਵੀ ਕੁਝ ਅਜੀਬੋਂ ਗਰੀਬ ਕਾਨੂੰਨ ਬਣੇ ਸਨ , ਇਸ ਤੋਂ ਪਹਿਲਾ ਕੈਨੇਡਾ ‘ਚ ਵੀ ਡਰਾਈਵਿੰਗ ਲਈ ਕਾਨੂੰਨ ਕੀਤੇ ਸਖ਼ਤ ਗਏ ਸਨ।ਗੱਡੀ ਚਲਾਉਣਾ ਇੱਕ ਗੁੰਝਲਦਾਰ ਕੰਮ ਹੈ। ਲੋੜੀਂਦੀ ਯੋਗਤਾ ਅਤੇ ਲੋੜੀਂਦਾ ਤਜਰਬਾ ਹਾਸਿਲ ਕਰਨ ਲਈ ਸਮਾਂ ਲੱਗਦਾ ਹੈ। ਡਰਾਈਵਰਾਂ ਦਾਂ ਧਿਆਨ ਭੰਗ ਹੋਣ ਕਰਕੇ ਹੋਣ ਵਾਲੀਆਂ ਟੱਕਰਾਂ ਨੂੰ ਘਟਾਉਣ ਲਈ ਗੱਡੀ ਚਲਾਉਂਦੇ ਵਕਤ ਹੱਥ ਵਿੱਚ ਫੜਕੇ ਅਤੇ ਬਿਨ੍ਹਾਂ ਹੱਥ ਵਿੱਚ ਫੜੇ ਜਾਣ ਵਾਲੇ ਇਲੈਕਟ੍ਰੋਨਿਕ ਯੰਤਰਾਂ ਉਤੇ ਬੰਦਸ਼ਾ ਲਾਉਣੀਆਂ ਸ਼ੁਰੂ ਕਰ ਦਿੱਤੀਆਂ। 

ਕੈਨੇਡਾ ਭਰ ‘ਚ ਡਰਾਈਵਿੰਗ ਸਮੇਂ ਧਿਆਨ ਭਟਕਣ ਵਰਗੇ ਮੁੱਦੇ ਨਾਲ ਨਜਿੱਠਣ ਲਈ ਲਿਬਰਲ ਐਮ.ਪੀ. ਵਲੋਂ ਫੈਡਰਲ ਜਸਟਿਸ ਅਤੇ ਟਰਾਂਸਪੋਰਟ ਮੰਤਰੀਆਂ ਤੋਂ ਕੋਈ ਠੋਸ ਯੋਜਨਾ ਬਣਾਉਣ ਦੀ ਮੰਗ ਕੀਤੀ ਹੈ।ਮੈਨੀਟੋਬਾ ਦੇ ਚਾਰਲਸਵੁੱਡ-ਸੇਂਟ ਜੇਮਜ਼-ਐਸਿਨੀਬੋਇਆ-ਹੈਡਿੰਗਲੇ ਹਲਕੇ ਤੋਂ ਐਮ.ਪੀ. ਡੱਡ ਐਲੋਫਸਨ ਨੇ ਪ੍ਰਾਈਵੇਟ ਮੈਂਬਰ ਬਿੱਲ ਸੀ-373 ਰਾਹੀਂ ਇਹ ਮਸਲਾ ਉਠਾਇਆ ਹੈ। 

ਉਨ੍ਹਾਂ ਆਖਿਆ ਕਿ ਉਹ ਇਹ ਬਿੱਲ ਨਿਜੀ ਕਾਰਨਾਂ ਕਰਕੇ ਹੀ ਪੇਸ਼ ਨਹੀਂ ਕਰ ਰਹੇ ਸਗੋਂ ਉਹ ਇਹ ਮਹਿਸੂਸ ਵੀ ਕਰਦੇ ਹਨ ਕਿ ਇਸ ਰੁਝਾਨ ਨੂੰ ਖ਼ਤਮ ਕਰਨ ਲਈ ਕੈਨੇਡਾ ਵਿੱਚ ਡਿਸਟ੍ਰੈਕਟਿਡ ਡਰਾਈਵਿੰਗ ਲਈ ਕਾਨੂੰਨ ਸਖ਼ਤ ਕਰਨ ਦੀ ਲੋੜ ਹੈ।