ਆਸਟ੍ਰੇਲੀਆ : ਪੂਰਾ ਚਿਹਰਾ ਢੱਕਣ 'ਤੇ ਲੱਗੀ ਪਾਬੰਦੀ

ਖ਼ਬਰਾਂ, ਕੌਮਾਂਤਰੀ

ਆਸਟ੍ਰੇਲੀਆ ਵਿੱਚ ਚਿਹਰਾ ਢੱਕਣ ਵਾਲੇ ਨਕਾਬ ਦੇ ਇਸਤੇਮਾਲ ਉੱਤੇ ਰੋਕ ਲਈ ਲਿਆ ਗਿਆ ਕਾਨੂੰਨ ਐਤਵਾਰ ਤੋਂ ਲਾਗੂ ਹੋ ਗਿਆ ਹੈ। ਸਰਕਾਰ ਨੇ ਦੇਸ਼ ਦੇ ਸਮਾਜਿਕ ਮੁੱਲਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਨਵੇਂ ਕਾਨੂੰਨ ਦੇ ਤਹਿਤ ਔਰਤਾਂ ਦੀ ਠੋਡੀ ਤੋਂ ਲੈ ਕੇ ਮੱਥਾ ਹਰ ਹਾਲ ਵਿੱਚ ਦਿਖਣਾ ਚਾਹੀਦਾ ਹੈ।

ਨਵੇਂ ਕਾਨੂੰਨ ਨੂੰ ਇਸ ਮਹੀਨੇ ਦੇ ਆਖੀਰ ਵਿੱਚ ਹੋਣ ਵਾਲੀ ਚੋਣਾਂ ਦੇ ਮੱਦੇਨਜਰ ਲਾਗੂ ਕੀਤਾ ਗਿਆ ਹੈ। ਦੇਸ਼ ਦੇ ਮੁਸਲਮਾਨ ਸਮਾਜ ਨੇ ਇਸ ਕਾਨੂੰਨ ਦੀ ਨਿੰਦਾ ਕੀਤੀ ਹੈ। ਹਸਪਤਾਲ ਦੇ ਬਾਹਰ ਸਰਜੀਕਲ ਮਾਸਕ ਅਤੇ ਪਬਲਿਕ ਸਥਾਨ ਉੱਤੇ ਪਾਰਟੀ ਮਾਸਕ ਨੂੰ ਪਹਿਨਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। 

ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਉੱਤੇ 180 ਡਾਲਰ ਤੱਕ ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ। ਪੁਲਿਸ ਦੇ ਕੋਲ ਚਿਹਰਾ ਦਿਖਾਉਣ ਦਾ ਵਿਰੋਧ ਕਰਨ ਵਾਲਿਆਂ ਦੇ ਖਿਲਾਫ ਬਲ ਪ੍ਰਯੋਗ ਦੀ ਸ਼ਕਤੀ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਫ਼ਰਾਂਸ ਅਤੇ ਬੈਲਜੀਅਮ 'ਚ ਵੀ ਇਸ ਤਰ੍ਹਾਂ ਦਾ ਕਾਨੂੰਨ ਹੈ। ਹੁਣ ਜਰਮਨੀ ਦੀ ਨੈਸ਼ਨਲਿਸਟ ਆਲਟਰਨੇਟਿਵ ਫਾਰ ਜਰਮਨੀ ਪਾਰਟੀ ਨੇ ਵੀ ਉੱਥੇ ਬੁਰਕੇ ਉੱਤੇ ਬੈਨ ਲਗਾਉਣ ਦੀ ਮੰਗ ਕੀਤੀ ਹੈ।