ਅਸੀਂ ਅਰੁਣਾਂਚਲ ਪ੍ਰਦੇਸ਼ ਦੀ ਹੋਂਦ ਨੂੰ ਕਦੇ ਪ੍ਰਵਾਨ ਹੀ ਨਹੀਂ ਕੀਤਾ

ਖ਼ਬਰਾਂ, ਕੌਮਾਂਤਰੀ

ਭਾਰਤ ਦੇ ਸੂਬੇ ਨੂੰ ਤਿੱਬਤ ਦਾ ਹਿੱਸਾ ਦਸਿਆ, ਚੀਨੀ ਫ਼ੌਜੀ ਫਿਰ ਭਾਰਤੀ ਸਰਹੱਦ ਵਿਚ ਵੜੇ : ਰੀਪੋਰਟ

ਭਾਰਤ ਦੇ ਸੂਬੇ ਨੂੰ ਤਿੱਬਤ ਦਾ ਹਿੱਸਾ ਦਸਿਆ, ਚੀਨੀ ਫ਼ੌਜੀ ਫਿਰ ਭਾਰਤੀ ਸਰਹੱਦ ਵਿਚ ਵੜੇ : ਰੀਪੋਰਟ

ਭਾਰਤ ਦੇ ਸੂਬੇ ਨੂੰ ਤਿੱਬਤ ਦਾ ਹਿੱਸਾ ਦਸਿਆ, ਚੀਨੀ ਫ਼ੌਜੀ ਫਿਰ ਭਾਰਤੀ ਸਰਹੱਦ ਵਿਚ ਵੜੇ : ਰੀਪੋਰਟ

ਭਾਰਤ ਦੇ ਸੂਬੇ ਨੂੰ ਤਿੱਬਤ ਦਾ ਹਿੱਸਾ ਦਸਿਆ, ਚੀਨੀ ਫ਼ੌਜੀ ਫਿਰ ਭਾਰਤੀ ਸਰਹੱਦ ਵਿਚ ਵੜੇ : ਰੀਪੋਰਟ
ਨਵੀਂ ਦਿੱਲੀ, 3 ਜਨਵਰੀ : ਚੀਨ ਨੇ ਇਕ ਵਾਰ ਫਿਰ ਅਰੁਣਾਚਲ ਪ੍ਰਦੇਸ਼ ਨੂੰ ਤਿੱਬਤ ਦਾ ਹਿੱਸਾ ਦਸਿਆ ਹੈ। ਚੀਨ ਨੇ ਕਿਹਾ ਕਿ ਉਨ੍ਹਾਂ ਅਰੁਣਾਚਲ ਪ੍ਰਦੇਸ਼ ਦੀ ਹੋਂਦ ਨੂੰ ਕਦੇ ਪ੍ਰਵਾਨ ਹੀ ਨਹੀਂ ਕੀਤਾ ਪਰ ਇਸ ਦੌਰਾਨ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਭਾਰਤੀ ਫ਼ੌਜ ਦੇ ਅਰੁਣਾਂਚਲ ਵਿਚ ਦਾਖ਼ਲ ਹੋਣ ਦੇ ਸਵਾਲ 'ਤੇ ਚੁੱਪ ਵੱਟ ਲਈ। ਮੀਡੀਆ ਰੀਪੋਰਟ ਮੁਤਾਬਕ ਪਿਛਲੇ ਦਿਨੀਂ ਚੀਨੀ ਫ਼ੌਜੀ ਇਕ ਵਾਰ ਫਿਰ ਭਾਰਤੀ ਸਰਹੱਦ ਵਿਚ ਦਾਖ਼ਲ ਹੋ ਗਏ ਸਨ। ਚੀਨੀ ਫ਼ੌਜੀਆਂ ਨੇ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਤੋਂ 200 ਮੀਟਰ ਅੰਦਰ ਤਕ ਘੁਸਪੈਠ ਕੀਤੀ ਸੀ ਅਤੇ ਉਹ ਉਪਰੀ ਸਿਆਂਗ ਜ਼ਿਲ੍ਹੇ ਦੇ ਇਕ ਪਿੰਡ ਤਕ ਪਹੁੰਚ ਗਏ ਸਨ। ਉਹ ਨਿਰਮਾਣ ਮਸ਼ੀਨਰੀ ਨਾਲ ਪੁੱਜੇ ਸਨ ਤੇ ਭਾਰਤੀ ਫ਼ੌਜ ਨੇ ਉਨ੍ਹਾਂ ਦਾ ਰਾਹ ਰੋਕ ਲਿਆ। ਫਿਰ ਉਹ ਨਿਰਮਾਣ ਸਮੱਗਰੀ ਛੱਡ ਕੇ ਪਿੱਛੇ ਮੁੜ ਗਏ। ਗੇਂਗ ਨੂੰ ਜਦ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ, 'ਸੱਭ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਸਰਹੱਦੀ ਮੁੱਦੇ 'ਤੇ ਸਾਡਾ ਰੁਖ਼ ਸਾਫ਼ ਹੈ। ਅਸੀਂ ਅਰੁਣਾਚਲ ਪ੍ਰਦੇਸ਼ ਦੀ ਹੋਂਦ ਨੂੰ ਪ੍ਰਵਾਨ ਨਹੀਂ ਕਰਦੇ।' ਉਨ੍ਹਾਂ ਅੱਗੇ ਕਿਹਾ, 'ਤੁਸੀਂ ਜਿਸ ਸਥਿਤੀ ਦੀ ਗੱਲ ਕਰ ਰਹੇ ਹੋ, ਮੈਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ। ਇਸ ਲਈ ਮੈਂ ਉਸ ਬਾਰੇ ਕੁੱਝ ਨਹੀਂ ਕਹਿ ਸਕਦਾ।'
ਜ਼ਿਕਰਯੋਗ ਹੈ ਕਿ ਚੀਨ ਅਰੁਣਾਚਲ ਪ੍ਰਦੇਸ਼ 'ਤੇ ਕਾਫ਼ੀ ਸਮੇਂ ਤੋਂ ਅਪਣਾ ਦਾਅਵਾ ਜਤਾਉਂਦਾ ਆ ਰਿਹਾ ਹੈ। 

ਚੀਨ ਦਾ ਦਾਅਵਾ ਹੈ ਕਿ ਅਰੁਣਾਚਲ ਪ੍ਰਦੇਸ਼ ਦਖਣੀ ਤਿੱਬਤ ਦਾ ਹਿੱਸਾ ਹੈ। ਭਾਰਤ-ਚੀਨ ਸਰਹੱਦ ਵਿਵਾਦ ਅਸਲ ਕੰਟਰੋਲ ਰੇਖਾ 'ਤੇ 3488 ਕਿਲੋਮੀਟਰ ਦੂਰ ਤਕ ਹੈ। ਰੀਪੋਰਟ ਮੁਤਾਬਕ ਪਿਛਲੇ ਮਹੀਨੇ ਭਾਰਤੀ ਫ਼ੌਜੀਆਂ ਨੇ ਚੀਨੀ ਫ਼ੌਜੀਆਂ ਨੂੰ ਨਿਰਮਾਣ ਮਸ਼ੀਨਰੀ ਨਾਲ ਸਰਹੱਦ ਪਾਰ ਕਰਦਿਆਂ ਰੋਕ ਦਿਤਾ ਸੀ। ਗੇਂਗ ਨੇ ਕਿਹਾ, 'ਮੈਂ ਕਹਿਣਾ ਚਾਹੁੰਦਾ ਹਾਂ ਕਿ ਚੀਨ ਅਤੇ ਭਾਰਤ ਵਿਚਕਾਰ ਸਰਹੱਦੀ ਮਾਮਲਿਆਂ ਨੂੰ ਸੁਲਝਾਉਣ ਲਈ ਚੰਗਾ ਢਾਂਚਾ ਹੈ ਜਿਸ ਰਾਹੀਂ ਸਰਹੱਦੀ ਮਾਮਲੇ ਸੁਲਝਾਏ ਜਾ ਸਕਦੇ ਹਨ।'   ਚੀਨ ਦਾ ਦਾਅਵਾ ਹੈ ਕਿ ਅਰੁਣਾਚਲ ਪ੍ਰਦੇਸ਼ ਦਖਣੀ ਤਿੱਬਤ ਦਾ ਹਿੱਸਾ ਹੈ। ਭਾਰਤ ਦੀ ਚੀਨ ਨਾਲ ਸਾਂਝੀ 3488 ਕਿਲੋਮੀਟਰ ਲੰਮੀ ਸਰਹੱਦ ਵਿਚੋਂ 1126 ਕਿਲੋਮੀਟਰ ਲੰਮੀ ਸਰਹੱਦ ਅਰੁਣਾਚਲ ਪ੍ਰਦੇਸ਼ ਵਿਚ ਪੈਂਦੀ ਹੈ। ਇਹ ਪੁੱਛੇ ਜਾਣ 'ਤੇ ਦੋਹਾਂ ਦੇਸ਼ਾਂ ਵਿਚਕਾਰ ਡੋਕਲਾਮ ਮਾਮਲੇ ਵਾਂਗ ਤਾਜ਼ਾ ਟਕਰਾਅ ਸੀ ਤਾਂ ਬੁਲਾਰੇ ਨੇ ਕਿਹਾ ਕਿ ਜਿਹੜਾ ਰੇੜਕਾ ਪਿਛਲੇ ਸਾਲ ਪਿਆ ਸੀ, ਉਹ ਚੰਗੀ ਤਰ੍ਹਾਂ ਦੂਰ ਕਰ ਦਿਤਾ ਗਿਆ ਹੈ। ਅਰੁਣਾਚਲ ਪ੍ਰਦੇਸ਼ ਵਿਚ ਚੀਨੀ ਘੁਸਪੈਠ ਉਸ ਸਮੇਂ ਹੋਈ ਹੈ ਜਦ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਉਸ ਦੇ ਚੀਨੀ ਹਮਰੁਤਬੇ ਨੇ ਨਵੀਂ ਦਿੱਲੀ 'ਚ 22 ਦਸੰਬਰ ਨੂੰ 20ਵੇਂ ਦੌਰ ਦੀ ਸਰਹੱਦੀ ਗੱਲਬਾਤ ਕੀਤੀ ਸੀ।  ਬੁਲਾਰੇ ਨੇ ਤਾਜ਼ਾ ਸਰਹੱਦੀ ਗੱਲਬਾਤ ਦੇ ਨਤੀਜੇ ਬਾਬਤ ਕਿਹਾ, 'ਦੋਹਾਂ ਧਿਰਾਂ ਨੇ ਸਪੱਸ਼ਟ ਕਰ ਦਿਤਾ ਹੈ ਕਿ ਦੋਵੇਂ ਦੇਸ਼ ਰਿਸ਼ਤਿਆਂ ਵਿਚ ਸੁਧਾਰ ਲਈ ਮਿਲ-ਜੁਲ ਕੇ ਕੰਮ ਕਰਨਗੇ।' ਡੋਕਲਾਮ ਵਿਵਾਦ ਪਿਛਲੇ ਸਾਲ 16 ਜੂਨ ਨੂੰ ਸ਼ਰੂ ਹੋਇਆ ਸੀ ਜਦ ਚੀਨੀ ਫ਼ੌਜੀ ਭਾਰਤੀ ਇਲਾਕੇ ਵਿਚ ਸੜਕ ਬਣਾਉਣ ਲੱਗ ਪਏ ਸਨ।

(ਏਜੰਸੀ)