ਅਟਵਾਲ ਨੂੰ ਵੀਜ਼ਾ ਦੇਣਾ ਭਾਰਤ ਸਰਕਾਰ ਦੀ ਸਾਜਿਸ਼ ਸੀ : ਟਰੂਡੋ

ਖ਼ਬਰਾਂ, ਕੌਮਾਂਤਰੀ

ਉਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੌਰਾਨ ਇੱਕ ਵੱਖਵਾਦੀ ਆਗੂ ਜਸਪਾਲ ਸਿੰਘ ਅਟਵਾਲ ਨੂੰ ਸੱਦਾ ਦੇਣ ਦੇ ਮੁੱਦੇ ਨੂੰ ਲੈ ਕੇ ਕਈ ਸਵਾਲ ਚੁੱਕੇ ਗਏ ਸਨ। ਇਸ ਨੂੰ ਲੈ ਕੇ ਇੱਕ ਵੱਡੀ ਗੱਲ ਸਾਹਮਣੇ ਆਈ ਹੈ। ਅਸਲ ਵਿਚ ਸੀਟੀਵੀ ਨਿਊਜ਼ ਰਿਪੋਰਟ ਦੇ ਅਨੁਸਾਰ, ਟਰੂਡੋ ਦੀ ਗੈਸਟ ਲਿਸਟ ਵਿਚੋਂ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ ਦੂਰ ਰੱਖਿਆ ਗਿਆ ਸੀ। ਉੱਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ 'ਤੇ ਹੀ ਆਪਣੇ ਖਿਲਾਫ਼ ਸਾਜਿਸ਼ ਕਰਨ ਦਾ ਇਲਜ਼ਾਮ ਲਗਾਇਆ ਹੈ। 



ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਹ ਭਾਰਤ ਸਰਕਾਰ ਨੇ ਉਨ੍ਹਾਂ ਦੇ ਦੌਰੇ ਨੂੰ ਬਦਨਾਮ ਕਰਨ ਦੇ ਲਈ ਵੱਖਵਾਦੀ ਜਸਪਾਲ ਅਟਵਾਲ ਦੇ ਵੀਜ਼ੇ ਨੂੰ ਸਵੀਕਾਰ ਕੀਤਾ ਅਤੇ ਉਸ ਨੂੰ ਭਾਰਤ ਆਉਣ ਦੀ ਆਗਿਆ ਦਿੱਤੀ ਸੀ ਅਤੇ ਬਾਅਦ ਵਿੱਚ ਉਸ ਦੇ ਨਾਮ ਨੂੰ ਮੇਰੇ ਦੌਰੇ ਦੇ ਨਾਲ ਜੋੜਿਆ ਗਿਆ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਵਲੋਂ ਸਕਿਉਰਿਟੀ ਸਰਵਿਸ ਨੂੰ ਵੀ ਗੈਸਟ ਲਿਸਟ ਨੂੰ ਟ੍ਰੈਕ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ ਹੈ। ਇਸ ਤੋਂ ਪਹਿਲਾਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੀ ਇਸ ਦੌਰੇ ਦੇ ਸਬੰਧ ਵਿੱਚ ਸਕਿਊਰਿਟੀ ਸਰਵਿਸ ਦਾ ਸਵਾਗਤ ਕੀਤਾ ਸੀ। 



ਸੀਟੀਵੀ ਨਿਊਜ਼ ਦੇ ਅਨੁਸਾਰ, ਰੱਖਿਆ ਮੰਤਰੀ ਰਾਲਫ ਗੁਡੇਲ ਨੇ ਕਿਹਾ, ਸਾਰੇ ਕੈਨੇਡਾ ਦੇ ਵਸਨੀਕ ਇਸ ਗੱਲ ਨੂੰ ਪੱਕਾ ਕਰ ਸਕਦੇ ਹਨ ਕਿ ਇਸ ਦੌਰੇ ਦੇ ਦੌਰਾਨ ਸਾਡੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਆਪਣਾ ਕੰਮ ਬਿਹਤਰ ਢੰਗ ਦੇ ਨਾਲ ਕੀਤਾ। ਵੱਖਵਾਦੀ ਜਸਪਾਲ ਅਟਵਾਲ ਨੂੰ ਭਾਰਤ ਵਿੱਚ ਕੈਨੇਡਾ ਹਾਈ ਕਮਿਸ਼ਨਰ ਦੁਆਰਾ ਪ੍ਰਧਾਨ ਮੰਤਰੀ ਟਰੂਡੋ ਦੇ ਨਾਲ ਡਿਨਰ ਲਈ ਸੱਦਾ ਦਿੱਤਾ ਗਿਆ ਸੀ।



ਵੱਖਵਾਦੀ ਆਗੂ ਜਸਪਾਲ ਅਟਵਾਲ ਦੇ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਦੀ ਤਸਵੀਰ ਦੇ ਕਾਰਨ ਉਨ੍ਹਾਂ ਦੀ ਖੂਬ ਆਲੋਚਨਾ ਹੋਈ ਸੀ। ਪਰ ਕੈਨੇਡਾ ਦੇ ਸਾਂਸਦ ਰਣਦੀਪ ਐੱਸ. ਸਰਾਏ ਨੇ ਨਵੀਂ ਦਿੱਲੀ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਡਿਨਰ ਦੇ ਲਈ ਅਟਵਾਲ ਨੂੰ ਸੱਦਾ ਦੇਣ ਦੀ ਜ਼ਿੰਮੇਵਾਰੀ ਲਈ। ਜ਼ਿਕਰਯੋਗ ਹੈ ਕਿ 1986 ਵਿੱਚ ਵੈਨਕੂਵਰ ਆਈਲੈਂਡ ਵਿੱਚ ਪੰਜਾਬ ਮੰਤਰੀ ਮਲਕੀਅਤ ਸਿੰਘ ਸਿੱਧੂ ਦੀ ਹੱਤਿਆ ਲਈ ਜਸਪਾਲ ਅਟਵਾਲ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।



ਵੱਖਵਾਦੀ ਜਸਪਾਲ ਅਟਵਾਲ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਡਿਨਰ ਪਾਰਟੀ ਵਿਚ ਸੱਦਾ ਦੇਣ ‘ਤੇ ਹੰਗਾਮਾ ਹੋ ਗਿਆ ਸੀ। ਇਸ ਵਿਚ ਸਰਕਾਰ ਇਨ੍ਹਾਂ ਤੱਥਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਕਿ ਦੋਸ਼ੀ ਕਰਾਰ ਦਿੱਤੇ ਗਏ ਵੱਖਵਾਦੀ ਆਗੂ ਜਸਪਾਲ ਅਟਵਾਲ ਨੂੰ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਤੋਂ ਬਿਨਾਂ ਭਾਰਤ ਆਉਣ ਦਾ ਵੀਜ਼ਾ ਕਿਵੇਂ ਮਿਲਿਆ।ਇਹ ਵਿਵਾਦ ਉਦੋਂ ਸ਼ੁਰੂ ਹੋਇਆ, ਜਦੋਂ ਕੈਨੇਡਾਈ ਹਾਈ ਕਮਿਸ਼ਨਰ ਨਾਦਿਰ ਪਟੇਲ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪ੍ਰਤੀਨਿਧੀ ਮੰਡਲ ਦੇ ਸਨਮਾਨ ਵਿਚ ਆਯੋਜਿਤ ਰਾਤ ਦੇ ਖਾਣੇ ਲਈ ਅਟਵਾਲ ਨੂੰ ਸੱਦਾ ਦਿੱਤਾ। 



ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਦਾ ਕਹਿਣਾ ਹੈ ਕਿ ਇਸ ਦੇ ਦੋ ਪਹਿਲੂ ਹਨ-ਇਕ ਉਸ ਦੀ ਪ੍ਰੋਗਰਾਮ ਵਿਚ ਮੌਜੂਦਗੀ ਨੂੰ ਲੈ ਕੇ ਹੈ, ਜਿਸ ‘ਤੇ ਕੈਨੇਡੀਅਨ ਪੱਖ ਨੇ ਗੌਰ ਕਰਨਾ ਹੈ। ਉਨ੍ਹਾਂ ਕਿਹਾ ਹੈ ਕਿ ਇਹ ਗਲਤੀ ਸੀ ਅਤੇ ਇਸ ਕਾਰਨ ਅੱਜ ਦੇ ਰਾਤ ਦੇ ਖਾਣੇ ਲਈ ਸੱਦਾ ਵਾਪਸ ਲੈ ਲਿਆ ਗਿਆ ਹੈ। ਇਸ ਤੋਂ ਪਹਿਲਾਂ ਕਿ ਮਾਮਲਾ ਜ਼ਿਆਦਾ ਵਧੇ, ਕੈਨੇਡੀਅਨ ਪੀ.ਐਮ.ਓ ਨੇ ਵੀ ਸਫ਼ਾਈ ਦੇ ਦਿੱਤਾ ਸੀ। ਪੀ.ਐਮ.ਓ ਨੇ ਕਿਹਾ ਸੀ ਕਿ ਅਟਵਾਲ ਆਫਿਸ਼ਿਅਲ ਡੈਲੀਗੇਸ਼ਨ ਦਾ ਹਿੱਸਾ ਨਹੀਂ ਸੀ ਅਤੇ ਨਾ ਹੀ ਉਸਨੂੰ ਪੀ.ਐੱਮ ਆਫਿਸ ਵੱਲੋਂ ਬੁਲਾਇਆ ਗਿਆ ਸੀ। ਕੈਨੇਡੀਅਨ ਪੀ.ਐਮ.ਓ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਅਟਵਾਲ ਨੂੰ ਪ੍ਰੋਗਰਾਮ ਦਾ ਸੱਦਾ ਨਹੀਂ ਨਹੀਂ ਦਿੱਤਾ ਗਿਆ। ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਸਭ ਹੋਇਆ ਕਿਵੇਂ।