ਫੇਸ 'ਚ ਹਲਕੇ ਗੁਲਾਬੀ ਗੱਲ੍ਹ ਸਾਰਿਆ ਨੂੰ ਪਸੰਦ ਹਨ ਪਰ ਜੇਕਰ ਕਿਸੇ ਦਾ ਚਿਹਰਾ ਪੂਰਾ ਸ਼ੁਰਖ ਗੁਲਾਬੀ ਹੋ ਜਾਵੇ ਤਾਂ ਇਹ ਇੱਕ ਸਰਾਪ ਵੀ ਸਾਬਤ ਹੋ ਸਕਦਾ ਹੈ। ਠੀਕ ਅਜਿਹਾ ਹੀ ਹੋਇਆ ਲੰਦਨ ਦੀ ਇੱਕ ਮਹਿਲਾ ਦੇ ਨਾਲ ਜਿਸਦੀ ਇੱਕ ਗਲਤੀ ਦੀ ਵਜ੍ਹਾ ਨਾਲ ਉਸਦਾ ਪੂਰਾ ਚਿਹਰਾ ਗੁਲਾਬੀ ਹੋ ਗਿਆ।
ਉਸਨੇ ਜਦੋਂ ਸੋਸ਼ਲ ਮੀਡੀਆ ਵਿੱਚ ਆਪਣੀ ਫੋਟੋ ਨੂੰ ਪੋਸਟ ਕੀਤਾ ਤਾਂ ਲੋਕਾਂ ਨੇ ਉਸਦਾ ਖੂਬ ਮਜਾਕ ਬਣਾਇਆ। ਉਹ ਵੀ ਇਸ ਲਈ ਕਿਉਂਕਿ ਉਸ ਦੇ ਚਿਹਰੇ ਦਾ ਰੰਗ ਉਸ ਦੀ ਆਪਣੀ ਹੀ ਗਲਤੀ ਨਾਲ ਗੁਲਾਬੀ ਹੋ ਗਿਆ ਹੈ। ਦਰਅਸਲ ਇਹ ਔਰਤ ਪੋਟਸਰ ਰੰਗਨ ਲਈ ਗੁਲਾਬੀ ਪੋਸਟਰ ਪੇਂਟ ਖਰੀਦ ਕੇ ਲਿਆਈ ਸੀ।
ਇਸ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਉਸ ਨੇ ਇਸਤੇਮਾਲ ਕਰਨ ਦੀ ਪ੍ਰਕਿਰਿਆ ਨੂੰ ਜਾਣਨ ਲਈ ਉਸ 'ਤੇ ਲਿਖੇ ਨਿਰਦੇਸ਼ ਪੜ੍ਹੇ।
ਉਸ 'ਤੇ ਲਿਖਿਆ ਸੀ ਕਿ ਕਿਸੇ ਵੀ ਵਸਤੂ 'ਤੇ ਇਹ ਪੇਂਟ ਲਗਾਉਣ ਤੋਂ ਬਾਅਦ ਪਾਣੀ ਨਾਲ ਹਟਾਇਆ ਜਾ ਸਕਦਾ ਹੈ। ਹੁਣ ਉਸ ਨੇ ਇਸ ਨੂੰ ਪਰਖਣ ਲਈ ਆਪਣੇ ਚਿਹਰੇ 'ਤੇ ਲਗਾਇਆ।
ਜਦੋਂ ਸੁੱਕਣ ਤੋਂ ਬਾਅਦ ਪੇਂਟ ਨੂੰ ਹਟਾਉਣਾ ਚਾਹਿਆ ਤਾਂ ਉਹ ਨਹੀਂ ਉਤਰਿਆ। ਉਸ ਨੇ ਕਈ ਕਈ ਵਾਰ ਪਾਣੀ ਅਤੇ ਸਾਬਣ ਨਾਲ ਵੀ ਸਾਫ ਕਰਨਾ ਚਾਹਿਰ ਪਰ ਫਿਰ ਵੀ ਪੇਂਟ ਚਿਹਰੇ ਤੋਂ ਨਹੀਂ ਉਤਰਿਆ। ਹੁਣ ਉਹ ਇਸ ਦੇ ਉਤਰਨ ਦਾ ਇੰਤਜ਼ਾਰ ਅਤੇ ਕੰਪਨੀ ਵਿਰੁੱਧ ਅਦਾਲਤ ਜਾਣ ਦੀ ਤਿਆਰੀ ਕਰ ਰਹੀ ਹੈ।