'ਔਰਤਾਂ ਨੂੰ ਸਿਆਸਤ 'ਚ ਲਿਆਉਣ ਲਈ ਵੱਡੀ ਤਬਦੀਲੀ ਦੀ ਲੋੜ'

ਖ਼ਬਰਾਂ, ਕੌਮਾਂਤਰੀ

ਓਟਾਵਾ: 6 ਹਫਤੇ ਦੀਆਂ ਸਰਦ ਰੁੱਤ ਦੀਆਂ ਛੁੱਟੀਆਂ ਤੋਂ ਬਾਅਦ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਹੀ ਸੰਸਦ ਦੀ ਕਾਰਵਾਈ ਤੋਂ 1 ਦਿਨ ਪਹਿਲਾਂ ਐਤਵਾਰ ਨੂੰ ਆਪਣੇ ਪਾਰਟੀ ਕਾਕਸ ਨਾਲ ਮੀਟਿੰਗ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਜਿਨ੍ਹਾਂ ਦੇ ਹੱਥ 'ਚ ਸੱਤਾ ਹੁੰਦੀ ਹੈ ਉਨ੍ਹਾਂ ਦੇ ਗਲਤ ਵਿਵਹਾਰ ਨੂੰ ਦਰੁਸਤ ਕਰਨਾ ਅਤੇ ਕੌਮਾਂਤਰੀ ਟਰੇਡ ਐਗਰੀਮੈਂਟ ਆਦਿ ਬਿਹਤਰ ਮੁਲਕ ਸਿਰਜਣ ਲਈ ਬੇਹੱਦ ਜ਼ਰੂਰੀ ਤੱਤ ਹਨ।

ਟਰੂਡੋ ਵੱਲੋਂ ਇਹ ਟਿੱਪਣੀਆਂ ਉਦੋਂ ਆਈ ਜਦੋਂ ਔਰਤਾਂ ਵੱਲੋਂ ਆਪਣੇ ਨਾਲ ਹੋਏ ਗਲਤ ਜਿਨਸੀ ਵਿਵਹਾਰ ਦੀ ਆਵਾਜ਼ ਉਠਾਈ ਗਈ ਅਤੇ ਇਸ ਮਗਰੋਂ ਓਨਟਾਰੀਓ ਅਤੇ ਨੋਵਾ ਸਕੋਸ਼ੀਆ ਦੇ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂਆਂ ਵੱਲੋਂ ਅਸਤੀਫੇ ਦੇ ਦਿੱਤੇ ਗਏ। ਇਸ ਮੀਟਿੰਗ 'ਚ ਟਰੂਡੋ ਦੇ ਸਾਬਕਾ ਸਪੋਰਟਸ ਐਂਡ ਪਰਸਨਜ਼ 'ਚ ਡਿਸਐਬਿਲਿਟੀਜ਼ ਮੰਤਰੀ ਕੈਂਟ ਹੈਅਰ ਨੇ ਵੀ ਹਿੱਸਾ ਨਹੀਂ ਲਿਆ ਕਿਉਂਕਿ ਉਨ੍ਹਾਂ 'ਤੇ ਵੀ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਿਆ ਸੀ ਅਤੇ ਉਨ੍ਹਾਂ ਵੀ ਪਿਛਲੇ ਹਫਤੇ ਅਸਤੀਫਾ ਦੇ ਦਿੱਤਾ।