ਕੈਲਗਰੀ: ਕੈਨੇਡਾ ਦੇ ਕੈਲਗਰੀ 'ਚ ਰਹਿਣ ਵਾਲੇ 9 ਸਾਲਾ ਬੱਚੇ ਨੂੰ ਕੈਲਗਰੀ ਦੀ ਇਕ ਬੱਸ ਇੰਨੀ ਕੁ ਪਸੰਦ ਆ ਗਈ ਕਿ ਉਸ ਨੇ ਇਸ 'ਚ ਹੀ ਆਪਣਾ ਜਨਮ ਦਿਨ ਮਨਾਇਆ। ਇਸ ਬੱਚੇ ਦਾ ਨਾਂ ਐਲਕ ਹਮਿਲਟਨ ਹੈ ਤੇ ਉਸ ਨੂੰ ਪਿਛਲੇ 2 ਸਾਲਾਂ ਤੋਂ ਇਹ ਬੱਸ ਬਹੁਤ ਵਧੀਆ ਲੱਗਦੀ ਸੀ। ਜਦ ਉਸ ਨੂੰ ਪਤਾ ਲੱਗਾ ਕਿ ਇਹ ਬੱਸ ਹੁਣ ਰਿਟਾਇਰ ਹੋਣ ਵਾਲੀ ਹੈ ਭਾਵ ਇਸ ਦਾ ਟੈਂਡਰ ਖਤਮ ਹੋਣ ਵਾਲਾ ਹੈ ਤਾਂ ਉਸ ਨੂੰ ਬਹੁਤ ਦੁੱਖ ਲੱਗਾ।
ਉਸ ਨੇ ਸੋਚਿਆ ਕਿ ਉਹ ਆਪਣਾ ਜਨਮ ਦਿਨ ਇਸ ਬੱਸ 'ਚ ਹੀ ਮਨਾਵੇਗਾ। ਐਲਕ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਉਸ ਦੀ ਇਹ ਗੱਲ ਮੰਨ ਲਈ ਤੇ ਉਨ੍ਹਾਂ ਨੇ ਬੱਸ ਡੀਪੂ 'ਚ ਜਾ ਕੇ ਇਸ ਸੰਬੰਧੀ ਗੱਲ ਕੀਤੀ। ਉਸ ਨੇ ਬਹੁਤ ਮਜ਼ੇ ਨਾਲ ਜਨਮ ਦਿਨ ਮਨਾਇਆ ਤੇ ਉਸ ਦੇ ਸਾਰੇ ਦੋਸਤ ਇਸ ਮੌਕੇ ਉੱਥੇ ਮੌਜੂਦ ਸਨ।
ਉਨ੍ਹਾਂ ਦੀ ਜ਼ਿੰਦਗੀ 'ਚ ਬੱਸ ਦਾ ਕੀ ਮਹੱਤਵ ਹੈ ਕਦੇ ਨਾ ਕਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐਲਕ ਨੇ ਇਕ ਨਵਾਂ ਤਰੀਕਾ ਲੱਭਿਆ ਹੈ ਤਾਂ ਕਿ ਉਹ ਆਪਣੇ ਅਤੇ ਬੱਸ ਦੇ ਰਿਸ਼ਤੇ ਬਾਰੇ ਲੋਕਾਂ ਨੂੰ ਦੱਸ ਸਕੇ ਅਤੇ ਇਸ ਤਰ੍ਹਾਂ ਹੋਰ ਲੋਕ ਵੀ ਕਰ ਸਕਦੇ ਹਨ। ਬੱਚੇ ਦੀ ਖੁਸ਼ੀ 'ਚ ਉਸ ਦਾ ਪਰਿਵਾਰ ਵੀ ਖੁਸ਼ ਨਜ਼ਰ ਆਇਆ।