ਬਦਤਰ ਹੁੰਦੇ ਜਾ ਰਹੇ ਹਨ ਸੀਰੀਆ ਦੇ ਹਾਲਾਤ, ਸੱਤ ਦਿਨ 'ਚ 500 ਮੌਤਾਂ

ਖ਼ਬਰਾਂ, ਕੌਮਾਂਤਰੀ

ਦਮਿਸ਼ਕ : ਇਸ ਸਮੇਂ ਸੀਰੀਆ ਦੇ ਹਾਲਾਤ ਬਦ ਤੋਂ ਵੀ ਬਦਤਰ ਹੋ ਚੁੱਕੇ ਹਨ। ਨਿੱਤ ਦਿਨ ਸੈਂਕੜੇ ਲੋਕ ਹਵਾਈ ਹਮਲਿਆਂ ਦਾ ਸ਼ਿਕਾਰ ਹੋ ਕੇ ਮੌਤ ਦਾ ਨਿਵਾਲਾ ਬਣ ਰਹੇ ਹਨ। ਭਾਵੇਂ ਕਿ ਹਮਲਿਆਂ ਦੌਰਾਨ ਬਚੇ ਲੋਕਾਂ ਲਈ ਸੀਰੀਆ ਵਿਚ ਰਾਹਤ ਕੈਂਪ ਲਗਾਏ ਗਏ ਹਨ ਪਰ ਉੱਥੇ ਵੀ ਹਾਲਾਤ ਇਸ ਕਦਰ ਭਿਆਨਕ ਹੋ ਚੁੱਕੇ ਹਨ ਕਿ ਰਾਹਤ ਕਰਮੀਆਂ ਵੱਲੋਂ ਔਰਤਾਂ ਨੂੰ ਜਿਸਮਾਨੀ ਸੋਸ਼ਣ ਦੀ ਸ਼ਰਤ 'ਤੇ ਭੋਜਨ ਦਿੱਤੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ।