ਕਾਠਮੰਡੂ, 12 ਮਾਰਚ : ਯੂਐਸ-ਬੰਗਲਾ ਏਅਰਲਾਈਨਜ਼ ਦਾ ਜਹਾਜ਼ ਅੱਜ ਨੇਪਾਲ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨ ਮਗਰੋਂ ਹਵਾਈ ਪੱਟੀ 'ਤੇ ਤਿਲਕ ਕੇ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ਉਸ ਵਿਚ ਅੱਗ ਲੱਗ ਗਈ। ਹਾਦਸੇ ਵਿਚ ਘੱਟੋ ਘੱਟ 50 ਤੋਂ ਵੱਧ ਸਵਾਰੀਆਂ ਮਾਰੀਆਂ ਗਈਆਂ ਤੇ ਕਈ ਜ਼ਖ਼ਮੀ ਹੋ ਗਏ। ਨੇਪਾਲੀ ਅਧਿਕਾਰੀਆਂ ਨੇ ਦਸਿਆ ਕਿ ਜਹਾਜ਼ ਵਿਚ 67 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ। ਹਵਾਈ ਅੱਡੇ ਦੇ ਬੁਲਾਰੇ ਪ੍ਰੇਮਨਾਥ ਠਾਕੁਰ ਨੇ ਦਸਿਆ ਕਿ ਜਹਾਜ਼ ਉਤਰਦੇ ਸਮੇਂ ਹਵਾਈ ਅੱਡੇ 'ਤੇ ਤਿਲਕ ਗਿਆ ਅਤੇ ਇਸ ਵਿਚ ਅੱਗ ਲੱਗ ਗਈ। ਫਿਰ ਹਵਾਈ ਅੱਡੇ ਕੋਲ ਪੈਂਦੇ ਫ਼ੁਟਬਾਲ ਮੈਦਾਨ ਵਿਚ ਜਾ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਕ ਹੋਰ ਅਧਿਕਾਰੀ ਰਾਜ ਕੁਮਾਰ ਨੇ ਦਸਿਆ ਕਿ ਹਾਦਸੇ ਵਿਚ 50 ਤੋਂ ਵੱਧ ਸਵਾਰੀਆਂ ਸਨ। ਰਾਹਤ ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।