ਬੰਗਲਾਦੇਸ਼ ਦੇ ਲਈ ਮਸੀਹਾ ਬਣ ਪਹੁੰਚੀ ਪਾਲੀਵੁੱਡ ਅਦਾਕਾਰਾ

ਖ਼ਬਰਾਂ, ਕੌਮਾਂਤਰੀ

ਪਾਲੀਵੁੱਡ ਦੀ ਖੂਬਸੂਰਤ ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਦਾ ਨਾਂ ਉਨ੍ਹਾਂ ਮਸ਼ਹੂਰ ਸਿਤਾਰਿਆਂ ਦੀ ਲਿਸਟ ’ਚ ਸ਼ਾਮਲ ਹੈ, ਜੋ ਆਪਣੇ ਕੰਮ ਦੇ ਨਾਲ ਨਾਲ ਲੋਕ ਭਲਾਈ ਦੇ ਹੱਕ ਵਿਚ ਵੀ ਕੰਮ ਕਰਕੇ ਆਪਣੀ ਪਹਿਚਾਣ ਬਣਾ ਰਹੀ ਹੈ। ਹਿਮਾਂਸ਼ੀ ਆਏ ਦਿਨੀਂ ਔਰਤਾਂ ਖਿਲਾਫ ਹੋ ਰਹੇ ਅਤਿਆਚਾਰਾਂ ਤੇ ਖੁੱਲ੍ਹ ਕੇ ਬੋਲਦੀ ਹੈ।



ਇੰਨਾ ਹੀ ਨਹੀਂ ਹਾਲ ਹੀ ’ਚ ਖੁਰਾਣਾ ‘ਖਾਲਸਾ ਏਡ’ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੀ ਮੁਹਿੰਮ ਦੇ ਨਾਲ ਜੁੜ ਗਈ ਹੈ । ਤੁਹਾਨੂੰ ਦੱਸ ਦੇਈਏ ਕਿ ਬੰਗਲਾਦੇਸ਼ ’ਚ ‘ਖਾਲਸਾ ਏਡ’ ਨੇ 1000 ਪਰਿਵਾਰ ਗੋਦ ਲਏ ਹਨ। ਜਿੰਨਾ ਦੇ ਲਈ ਪੋਸ਼ਣਯੁਕਤ ਭੋਜਨ ਲੈ ਕੇ ਹਿਮਾਂਸ਼ੀ ਖੁਰਾਣਾ ਆਪਣੀ ਪੂਰੀ ਟੀਮ ਦੇ ਨਾਲ ਪੁੱਜੀ। ਜਿਸ ਦੀਆਂ ਤਸਵੀਰਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝਾ ਕੀਤਾ। 



ਇਸ ਦੌਰਾਨ ਹਿਮਾਂਸੀ ਖੁਰਾਣਾ ਨੇ ਇਸ ਕੰਮ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਅਨੁਭਵ ਦੱਸਿਆ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਮੁਹਿਮ ਨਾਲ ਜੁੜ ਕੇ ਕਾਫੀ ਖੁਸ਼ੀ ਹੋ ਰਹੀ ਹੈ। ਹਿਮਾਂਸ਼ੀ ਕਹਿੰਦੀ ਹੈ ਕਿ ਬੇ ਸਹਾਰਾ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਪੋਸ਼ਕ ਭੋਜਨ ਦੇਣ ਦੇ ਲਈ ਪਹਿਲੀ ਵਾਰ ਸਾਡੀ ਔਰਤਾਂ ਦੀ ਪੂਰੀ ਟੀਮ ਦੇਸ਼ ਤੋਂ ਬਾਹਰ ਬੰਗਲਾਦੇਸ਼ ਆਈ ਹੈ । ‘ਖਾਲਸਾ ਏਡ’ ’ਚ ਬਹੁਤ-ਬਹੁਤ ਧਨਵਾਦ, ਜਿਨ੍ਹਾਂ ਨੇ ਮੈਨੂੰ ਇਹ ਨੇਕ ਕੰਮ ਕਰਨ ਦਾ ਮੌਕਾ ਦਿੱਤਾ। 



ਤੁਹਾਨੂੰ ਦੱਸ ਦੇਈਏ ਕਿ ਖਾਲਸਾ ਏਡ ਇਕ ਅੰਤਰਰਾਸ਼ਟਰੀ ਗੈਰ-ਮੁਨਾਫਾ ਸਹਾਇਤਾ ਅਤੇ ਰਾਹਤ ਸੰਗਠਨ ਦੀ ਸਥਾਪਨਾ ਸਿੱਖ ਅਸੂਲਾਂ,ਨਿਰਸਵਾਰਥ ਸੇਵਾ ਅਤੇ ਵਿਸ਼ਵ-ਵਿਅਾਪੀ ਪਿਆਰ ਤੇ ਅਧਾਰਤ ਹੈ ।


https://www.instagram.com/p/BfykbF-jR1J/?taken-by=iamhimanshikhurana


ੲਿਹ ਬਰਤਾਨਵੀ ਰਜਿਸਟਰਡ ਚੈਰਿਟੀ (#1080374) 1999 ਵਿਚ ਸਥਾਪਨਾ ਕੀਤੀ ਗੲੀ ਅਤੇ ਬਰਤਾਨੀਏ ਚੈਰਿਟੀ ਕਮਿਸ਼ਨ ਤੋਂ ਮਾਨਤਾ ਪ੍ਰਾਪਤ ਹੈ ਅਤੇ ਇਹ ਨਿਰਸਵਾਰਥ, ਉੱਤਰੀ ਅਮਰੀਕਾ ਅਤੇ ਏਸ਼ੀਆ ‘ਚ ਸੇਵਾ ਕਰ ਰਹੀ ਹੈ। ਖਾਲਸਾ ਏਡ ਨੇ ਸੰਸਾਰ ਭਰ ਵਿੱਚ ਤਬਾਹੀ, ਯੁੱਧ, ਅਤੇ ਹੋਰ ਦੁਖਦਾਈ ਘਟਨਾਵਾਂ ਦੇ ਪੀੜਤਾਂ ਨੂੰ ਰਾਹਤ ਮਦਦ ਮੁਹੱਈਆ ਕੀਤੀ ਹੈ। 



ਇਸ ਦੇ ਨਾਲ ਹੀ ਦੱਸ ਦੇਈਏ ਕਿ ਖਾਲਸਾ ਏਡ ਲੲੀ ਲੋਕ ਬਿਨਾਂ ਕਿਸੇ ਤਨਖਾਹ ਦੇ ਕੰਮ ਕਰਦੇ ਹਨ, ੳੁਹ ਸਾਰੇ ਨਿਰਸਵਾਰਥ ਸੇਵਾ ਕਰਦੇ ਹਨ । ਇਹ ਲੋਕ ਕੰਮ ਅਤੇ ਸਿੱਖਿਆ ਤੋਂ ਛੁੱਟੀਅਾਂ ਲੈਕੇ ਵਿਦੇਸ਼ਾਂ ਦੇ ਪ੍ਰਭਾਵਿਤ ਖੇਤਰਾਂ ਚ ਮਦਦ ਕਰਨ ਜਾਂਦੇ ਹਨ।