ਬਾਲੀਵੁਡ ਅਦਾਕਾਰਾ ਨੇ ਅਮਰੀਕੀ ਰਾਸ਼ਟਰਪਤੀ ਨੂੰ ਕਿਹਾ "ਮੂਰਖ"

ਖ਼ਬਰਾਂ, ਕੌਮਾਂਤਰੀ

ਮੁੰਬਈ : ਬਾਲੀਵੁਡ ਅਦਾਕਾਰਾ ਸੋਨਮ ਕਪੂਰ ਨੇ ਦੁਨੀਆਂ ਦੇ ਸੱਭ ਤੋਂ ਤਾਕਤਵਰ ਦੇਸ਼ ਭਾਵ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਇਕ ਵੱਡੀ ਚੋਟ ਕੀਤੀ ਹੈ। ਇਹ ਗੱਲ ਸੁਣ ਕੇ ਸ਼ਾਇਦ ਖ਼ੁਦ ਡੋਨਾਲਡ ਟਰੰਪ ਨੂੰ ਅਪਣੇ ਕੰਨਾਂ 'ਤੇ ਵੀ ਯਕੀਨ ਨਾ ਹੋਵੇ। ਦੱਸ ਦੇਈਏ ਕਿ ਅਸਲ 'ਚ ਸੋਨਮ ਕੂਪਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 'ਮੂਰਖ' ਕਿਹਾ ਹੈ। ਸੋਨਮ ਦਾ ਕਹਿਣਾ ਹੈ ਕਿ ਟਰੰਪ ਨੂੰ ਭਾਰਤ ਤੋਂ ਕੁੱਝ ਸਿੱਖ ਲੈਣਾ ਚਾਹੀਦਾ ਹੈ। ਲਗਦਾ ਹੈ ਕਿ ਸੋਨਮ ਕਪੂਰ ਟਰੰਪ ਤੋਂ ਕਾਫ਼ੀ ਨਾਰਾਜ਼ ਹੈ।